ਰੂਪਨਗਰ -(ਮਨਦੀਪ ਕੌਰ )- ਪੰਜਾਬ ਵਾਸੀਆਂ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1679.24 ਫੁੱਟ ਤੇ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਡੇਢ ਫੁੱਟ ਦੂਰ ਹੈ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ 109000 ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਜਿਆਦਾ ਮਾਤਰਾ ਵਿੱਚ ਹੈ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਰੂਪ ਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਨੇੜਲੇ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਉਹਨਾਂ ਦੱਸਿਆ ਕਿ ਭਾਖੜਾ ਡੈਮ ਤੋਂ ਲਗਭਗ 80 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਅਗਲੇ ਕੁਝ ਘੰਟਿਆਂ ਵਿੱਚ ਹੋਰ ਵੀ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ।
ਡੀਸੀ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਨੰਗਲ ਅਤੇ ਸ਼੍ਰੀ ਅਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਹੇਠਲੇ ਪਿੰਡਾਂ ਦੇ ਖੇਤਾਂ ਅਤੇ ਘਰਾਂ ਵਿੱਚ ਭਾਖੜਾ ਦਰਿਆ ਦਾ ਪਾਣੀ ਦਾਖਲ ਹੋ ਸਕਦਾ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣੇ ਘਰ ਛੱਡ ਕੇ ਸੁਰੱਖਿਤ ਥਾਵਾਂ ਜਾਂ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਗਏ ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੰਗਲ ਵਿੱਚ ਹਰਸ਼ਾ,ਬੇਲਾ ,ਪੱਤੀ ਦੁਲਜੀਆਂ ,ਪੱਤੀ ਟੇਕ ਸਿੰਘ, ਸੈਂਸੋਬਾਲ ,ਐਲਰਗਾ, ਬੇਲਾ ਤੈਨੀ ਅੱਪਰ , ਬੇਲਾ ਟੈਨੀ ਲਾਹੌਰ, ਬੇਲਾਂ ਸ਼ੇਖ ਸਿੰਘ, ਬੇਲਾਂ ਰਾਮਗੜ੍ਹ, ਪੱਠੇ, ਮਝਾਰੀ, ਟੱਕ ਮਾਜਰਾ, ਡੱਬ ਖੇੜਾ, ਨਿਚਲਾ ਸਮੇਤ ਕਈ ਪਿੰਡ ਸ਼ਾਮਿਲ ਹਨ ਜਿਨਾਂ ਉੱਤੇ ਪਾਣੀ ਦਾ ਅਸਰ ਹੋ ਸਕਦਾ ਹੈ।
ਸ਼੍ਰੀ ਅਨੰਦਪੁਰ ਸਾਹਿਬ ਦੇ ਵੀ ਕਈ ਪਿੰਡ ਸ਼ਾਮਿਲ ਹਨ ਜਿਨਾਂ ਵਿੱਚ ਬੁਰਜ, ਚਾਨਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਲੋਧੀਪੁਰ ਆਦਿ ਵਿੱਚ ਭਾਖੜਾ ਡੈਮ ਦੇ ਪਾਣੀ ਦੀ ਮਾਰ ਪੈ ਸਕਦੀ ਹੈ । ⁰
ਡੀਸੀ ਨੇ ਸਪਸ਼ਟ ਤੌਰ ਤੇ ਦੱਸਿਆ ਹੈ ਕਿ ਹੈਡ ਵਰਕਰ ਤੇ ਜਿਨਾਂ ਪਾਣੀ ਦਾ ਵਿਹਾਰ ਰਹੇਗਾ ਉਸ ਤੋਂ ਅੱਗੇ ਵਧੇਗਾ ਨਹੀਂ ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਸਥਿਤੀ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਅਤੇ ਅਧਿਕਾਰਕ ਜਾਣਕਾਰੀ ਹੀ ਸਾਂਝੀ ਕੀਤੀ ਜਾਵੇਗੀ ਲੋਕਾਂ ਨੂੰ ਫਾਲਤੂ ਦੀਆਂ ਅਫਵਾਵਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।