ਮੁਕੇਰੀਆਂ -(ਮਨਦੀਪ ਕੌਰ )- ਮੁਕੇਰੀਆਂ ਵਿੱਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਐਸ,ਪੀ,ਐਨ ਚੈਰੀਟੇਬਲ ਹਸਪਤਾਲ ਦੇ ਕੋਲ ਸਟੇਸ਼ਨ ਦੇ ਸਾਹਮਣੇ ਇੱਕ ਸਕੂਲ ਬੱਸ ਦੇ ਵੱਲੋਂ ਐਕਟੀਵਾ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਗਈ। ਹਾਦਸੇ ਵਿੱਚ ਇੱਕ ਵਿਦਿਆਰਥਨ ਦੀ ਮੌਤ ਹੋ ਗਈ। ਜਦ ਕਿ ਤਿੰਨ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ।
ਜਾਣਕਾਰੀ ਦੇ ਮੁਤਾਬਕ ਪੂਨਮ ਪਤਨੀ ਸ਼ਸ਼ੀ ਪਾਲ, ਨਿਵਾਸੀ ਬੁੱਧੂਪੁਰ ਕੱਲ ਸਵੇਰੇ ਆਪਣੇ ਬੇਟੇ ਅਭਿਜੋਤ ਉਮਰ 11 ਸਾਲ, ਬੇਟੀ ਮਹਿਨਾਜ ਉਮਰ 6 ਸਾਲ, ਰਿਸ਼ਤੇਦਾਰਾਂ ਦੀ ਬੇਟੀ ਜੈਸੀਕਾ ਉਮਰ 13 ਸਾਲ ਪੁੱਤਰੀ ਨਿਵਾਸੀ ਬੁੱਧੂ ਰਾਮ ਨੂੰ ਸਵੇਰੇ ਸਕੂਲ ਛੱਡਣ ਜਾ ਰਹੀ ਸੀ। ਜਿੱਦਾਂ ਹੀ ਉਹ ਘਟਨਾ ਸਥਲ ਦੇ ਕੋਲ ਪਹੁੰਚੀ ਤਾਂ ਇੱਕ ਨਿੱਜੀ ਸਕੂਲ ਦੀ ਬੱਸ ਨੇ ਉਹਨਾਂ ਨੂੰ ਜੋਰਦਾਰ ਟੱਕਰ ਮਾਰ ਦਿੱਤੀ।
ਇਸ ਭਿਆਨਕ ਟੱਕਰ ਤੋਂ ਬਾਅਦ ਮਹਿਲਾ ਅਤੇ ਤਿੰਨੋ ਬੱਚੇ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ ਜਿਨਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਲਜਾਇਆ ਗਿਆ। ਹਸਪਤਾਲ ਪਹੁੰਚਦੇ ਹੀ ਜੈਸੀਕਾ ਪੁੱਤਰੀ ਦੀਪਕ ਕੁਮਾਰ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ। ਜਦ ਕਿ ਬਾਕੀ ਤਿੰਨਾਂ ਨੂੰ ਮਲਮ ਪੱਟੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਤਿੰਨੋ ਬੱਚੇ ਸੈਂਟ ਜੋਸਫ ਕੌਨਵੈਂਟ ਸਕੂਲ ਮੁਕੇਰੀਆ ਦੇ ਵਿੱਚ ਅੱਠਵੀਂ, ਛੇਵੀਂ, ਅਤੇ ਯੂਕੇਜੀ ਦੇ ਵਿਦਿਆਰਥੀ ਸਨ। ਅਤੇ ਬੱਸ ਵੀ ਉਸੇ ਸਕੂਲ ਦੀ ਹੀ ਸੀ।

