ਜਲੰਧਰ -(ਮਨਦੀਪ ਕੌਰ )- ਲੰਮਾ ਪਿੰਡ ਚੌਂਕ ਤੋਂ ਇੱਕ ਦਰਦਨਾਕ ਐਕਸੀਡੈਂਟ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਵੱਲੋਂ 407 ਟਰੱਕ ਨੂੰ ਟੱਕਰ ਮਾਰੀ ਗਈ ਜਿਸ ਕਾਰਨ ਟਰੱਕ ਪਲਟੀਆਂ ਖਾਣ ਲੱਗ ਪਿਆ। ਦੱਸਿਆ ਜਾ ਰਿਹਾ ਹੈ ਟਰੱਕ ਦੇ ਵਿੱਚ ਰੰਗ ਦੀਆਂ ਪੇਟੀਆਂ ਲੱਦੀਆਂ ਹੋਈਆਂ ਸਨ। ਦੱਸ ਦਈਏ ਇਸਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੀੜੀਤ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਕੂਲ ਬੱਸ ਵੱਲੋਂ ਪਿੱਛੋਂ ਦੀ ਹਿਟ ਕੀਤਾ ਗਿਆ ਜਿਸਦੇ ਕਾਰਨ ਗੱਡੀ ਉਹਨਾਂ ਦੀ ਡਿਵਾਈਡਰ ਉੱਤੇ ਚੜ ਗਈ ਅਤੇ ਪਲਟੀਆਂ ਖਾਣ ਲੱਗੀ। ਡਰਾਈਵਰ ਦਾ ਕਹਿਣਾ ਹੈ ਕਿ ਸਕੂਲ ਬੱਸ ਬੱਚਿਆਂ ਦੇ ਨਾਲ ਭਰੀ ਹੋਈ ਸੀ ਅਗਰ ਉਹ ਟਰੱਕ ਨੂੰ ਥੋੜਾ ਜਿਹਾ ਵੀ ਸਾਈਡ ਤੇ ਕਰਦੇ ਤਾਂ ਸਕੂਲ ਬੱਸ ਵਿੱਚ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ। ਐਕਸੀਡੈਂਟ ਹੋਣ ਤੋਂ ਬਾਅਦ ਲੰਮਾ ਪਿੰਡ ਚੌਂਕ ਦੇ ਵਿੱਚ ਲੰਬਾ ਜਾਮ ਲੱਗ ਗਿਆ।
ਜ਼ਿਕਰ ਯੋਗ ਹੈ ਕਿ ਸਕੂਲ ਬੱਸਾਂ ਦੇ ਨਾਲ ਹੋ ਰਹੇ ਭਿਆਨਕ ਐਕਸੀਡੈਂਟਾਂ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਹੋਰ ਇਹ ਬੱਚਿਆਂ ਦੇ ਨੁਕਸਾਨ ਦੀ ਭਰਭਾਈ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ। ਫਿਰ ਵੀ ਸਕੂਲ ਬੱਸਾਂ ਦੇ ਡਰਾਈਵਰਾਂ ਵੱਲੋਂ ਇਹੋ ਜਿਹੀਆਂ ਲਾਪਰਵਾਈਆਂ ਵਰਤੀਆਂ ਜਾ ਰਹੀਆਂ ਹਨ ਜੋ ਕਿ ਜਾਣ ਬੁਝ ਕੇ ਬੱਚਿਆਂ ਦੀ ਜਾਨ ਦੇ ਨਾਲ ਖਿਲਵਾੜ ਕਰ ਰਹੇ ਹਨ।
ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਪੁਲਿਸ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਕੂਲ ਬੱਸ ਮੌਕੇ ਤੋਂ ਫਰਾਰ ਹੋ ਗਈ। ਜਿਸ ਦੇ ਕਾਰਨ ਉਸ ਨੂੰ ਲੱਭਣਾ ਮੁਸ਼ਕਿਲ ਹੋ ਸਕਦਾ ਹੈ। ਪੀੜਿਤ ਟਰੱਕ ਡਰਾਈਵਰ ਦੀ ਲੱਤ ਉੱਤੇ ਸੱਟ ਲੱਗੀ ਹੈ ਜਿਸ ਦੇ ਕਾਰਨ ਉਹ ਠੀਕ ਤਰਹਾਂ ਨਾਲ ਚਲ ਵੀ ਨਹੀਂ ਪਾ ਰਿਹਾ ਉਸ ਦੇ ਸਾਥੀ ਜੋ ਟਰੱਕ ਵਿੱਚ ਸਵਾਰ ਸਨ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰਹਾਂ ਉਹਨਾਂ ਦਾ ਟਰੱਕ ਪਲਟਿਆ ਉਹਨਾਂ ਨੇ ਬਹੁਤ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਹੈ।
ਬਾਕੀ ਸਕੂਲ ਬੱਸਾਂ ਦੀਆਂ ਇਹੋ ਜਿਹੀਆਂ ਲਾਪਰਵਾਹੀ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਵੋ।

