ਜਲੰਧਰ -(ਮਨਦੀਪ ਕੌਰ)- ਪੰਜਾਬ ਵਾਸੀਆਂ ਲਈ ਇੱਕ ਹੋਰ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ ਦਰਅਸਲ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਲਿਡ ਵੇਸਟ ਮੈਨੇਜਮੈਂਟ ਦੇ ਟੈਂਡਰ ਯਾਰੀ ਕਰਨ ਦੇ ਫੈਸਲੇ ਨੇ ਵਾਲਮੀਕੀ ਸਮਾਜ ਅਤੇ ਸਫਾਈ ਕਰਮਚਾਰੀ ਜੂਨੀਅਨਾ ਵਿੱਚ ਡੂੰਗੀ ਨਰਾਜ਼ਗੀ ਪੈਦਾ ਕਰ ਦਿੱਤੀ। ਇਸ ਫੈਸਲੇ ਨੂੰ ਲੈ ਕੇ ਹੁਣ ਪੂਰਾ ਵਾਲਮੀਕੀ ਸਮਾਜ ਸੰਘਰਸ਼ ਲਈ ਇੱਕਜੁੱਟ ਹੋ ਰਿਹਾ ਹੈ ਅਤੇ ਪੂਰੇ ਪੰਜਾਬ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਹੋਣ ਜਾ ਰਹੀ ਹੈ।
ਨਗਰ ਨਿਗਮ ਜਲੰਧਰ ਦੀਆਂ ਵੱਖ-ਵੱਖ ਯੂਨੀਅਨਾਂ ਨੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਹੁਕਮ ਅਨੁਸਾਰ ਡਿਪਟੀ ਕਮਿਸ਼ਨਰ ਜਰੀਏ ਮੁੱਖ ਮੰਤਰੀ ਪੰਜਾਬ ਨੂੰ ਹੜਤਾਲ ਦੇ ਨੋਟਿਸ ਦੇ ਰੂਪ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਇਹ ਮੰਗ ਪੱਤਰ ਏ ਡੀ ਸੀ ਰੋਹਿਤ ਜਿੰਦਲ ਨੂੰ ਦਿੱਤਾ ਗਿਆ ਹੈ ਜਸ ਵਿੱਚ ਸਰਕਾਰ ਤੋਂ ਠੇਕੇਦਾਰੀ ਪ੍ਰਥਾ ਤੁਰੰਤ ਬੰਦ ਕਰਨ ਅਤੇ ਸਫਾਈ ਸੇਵਕਾਂ ਅਤੇ ਸੀਵਰ ਮੈਨਾ ਦੀ ਪੱਕੀ ਅਤੇ ਰੈਗੂਲਰ ਭਰਤੀ ਦੀ ਮੰਗ ਕੀਤੀ ਗਈ ਜੂਨੀਆਨਾ ਨੇ ਦੋਸ਼ ਲਾਇਆ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਸਾਰੀਆਂ ਯੂਨੀਅਨਾਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਉਹਦੇ ਸਾਰ ਹੀ ਠੇਕੇਦਾਰੀ ਪ੍ਰਥਾ ਖਤਮ ਕਰ ਦਿੱਤੀ ਜਾਵੇਗੀ। ਪਰ ਹੁਣ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਇਹ ਪ੍ਰਥਾ ਬੰਦ ਨਹੀਂ ਹੋਈ ਸਗੋਂ ਸਵੱਛ ਭਾਰਤ ਮਿਸ਼ਨ ਤਹਿਤ ਸਵਾਈ ਸੇਵਕਾਂ ਸੀਵਰ ਮੈਨਾ ਅਤੇ ਘਰ ਘਰ ਵਿੱਚੋਂ ਕੂੜਾ ਚੱਕਣ ਵਾਲੇ ਰੈਗ ਪਿੱਕਰਸ ਦਾ ਕੰਮ ਵੀ ਠੇਕੇਦਾਰਾਂ ਨੂੰ ਸੌਂਪ ਦਿੱਤਾ ਗਿਆ ਹੈ।
ਇਸ ਮੁੱਦੇ ਉੱਤੇ 17 ਸਤੰਬਰ ਨੂੰ ਨਗਰ ਨਿਗਮ ਜਲੰਧਰ ਦੇ ਟਾਊਨ ਹਾਲ ਵਿੱਚ ਪੰਜਾਬ ਪ੍ਰਧਾਨ ਵਿਨੋਦ ਬਿੱਟਾ ਦੀ ਪ੍ਰਧਾਨਗੀ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਵਿੱਚ ਸਰਬ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਜੇਕਰ ਸੱਤ ਅਕਤੂਬਰ ਤੱਕ ਪੰਜਾਬ ਸਰਕਾਰ ਨੇ ਠੇਕੇਦਾਰੀ ਪ੍ਰਥਾ ਖਤਮ ਕਰਨ ਅਤੇ ਸਫਾਈ ਕਰਮਚਾਰੀਆਂ ਅਤੇ ਸੀਵਰ ਮੈਨਾ ਦੀ ਪੱਕੀ ਨੌਕਰੀ ਦੀ ਪ੍ਰਕਿਰਿਆ ਸ਼ੁਰੂ ਨਾ ਕੀਤੀ ਤਾਂ 8 ਅਕਤੂਬਰ ਤੋਂ ਪੂਰੇ ਪੰਜਾਬ ਦੀਆਂ ਨਗਰ ਨਿਗਮਾਂ , ਨਗਰ ਪ੍ਰੀਸ਼ਦਾਂ ਅਤੇ ਨਗਰ ਪੰਚਾਇਤਾਂ ਤੇ ਸਵਾਈ ਸੇਵਕ, ਸੀਵਰਮੈਨ ਅਤੇ ਰੈਗ ਪਿਕਰਸ ਅਣਮਿਥੇ ਸਮੇਂ ਲਈ ਹੜਤਾਲ ਉੱਤੇ ਚਲੇ ਜਾਣਗੇ ਜੂਨੀਅਰ ਆਗੂਆਂ ਨੇ ਸਪਸ਼ਟ ਚੇਤਾਵਨੀ ਦਿੱਤੀ ਕਿ ਹੜਤਾਲ ਤੋਂ ਪੈਦਾ ਹੋਣ ਵਾਲੀ ਗੰਦਗੀ ਅਤੇ ਵਿਵਸਥਾ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਮੰਗ ਪੱਤਰ ਦੇਣ ਵਾਲਿਆਂ ਵਿੱਚ ਪਵਨ ਅਗਨੀਹੋਤਰੀ ,ਸਨੀ ਸਹੋਤਾ ,ਅਸ਼ੋਕ ਭੀਲ, ਰਾਹੁਲ ਸੱਭਰਵਾਲ ,ਵਿਨੋਦ ਸਹੋਤਾ, ਟੀਟੂ ਸੰਗਰ ,ਪ੍ਰਦੀਪ ਸਰਵਟੇ ਅਤੇ ਪੂਰਨ ਚੰਦ ਸ਼ਾਮਿਲ ਸਨ।