ਮੁੰਬਈ – ਇੰਡੀਅਨ ਕ੍ਰਿਕਟ ਦੇ ਰਹਿ ਚੁੱਕੇ ਕਪਤਾਨ ਸੌਰਵ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਸ਼ੁਕਰਵਾਰ ਸ਼ਾਮ ਨੂੰ ਇਕ ਸੜਕ ਹਾਦਸੇ ਵਿੱਚ ਬਾਲ ਬਾਲ ਬਚ ਗਈ। ਉਸ ਦੀ ਕਾਰ ਕੋਲਕਾਤਾ ਦੇ ਡਾਇਮੰਡ ਹਾਰਬਰ ਰੋਡ ਉੱਤੇ ਇੱਕ ਬੱਸ ਨੇ ਟੱਕਰ ਮਾਰ ਦਿੱਤੀ।
ਹਾਦਸੇ ਤੋ ਬਾਅਦ ਬੱਸ ਮੌਕੇ ਉੱਤੇ ਫਰਾਰ ਹੋ ਗਈ। ਪਰ ਕਾਰ ਡਰਾਈਵਰ ਨੇ ਬੱਸ ਦਾ ਪਿੱਛਾ ਕਰ ਕੇ ਉਸ ਨੂੰ ਸਾਖੇਰ ਦੇ ਕੋਲ ਜਾ ਕਿ ਰੋਕ ਲਈ । ਫਿਲਹਾਲ ਸੌਰਵ ਗਾਂਗੁਲੀ ਦੀ ਧੀ ਬਿਲਕੁਲ ਠੀਕ ਹੈ ।