ਅਹਿਮਦਾਬਾਦ -(ਮਨਦੀਪ ਕੌਰ )- ਅਹਿਮਦਾਬਾਦ ਪਲੇਨ ਕ੍ਰੈਸ਼ ਹਾਦਸੇ ਤੋਂ ਬਾਅਦ ਪਲੇਨ ਨਾਲ ਜੁੜੀਆਂ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਹਰ ਪਾਸੇ ਹਲਚਲ ਮੱਚੀ ਹੋਈ ਹੈ। ਇਸ ਵਿਚਾਲੇ ਇੱਕ ਹੋਸ਼ ਉਡਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੱਕ ਰੂਸੀ ਯਾਤਰੀ ਜਹਾਜ਼ ਉਡਾਣ ਭਰਨ ਤੋਂ ਬਾਅਦ ਹਵਾ ਵਿੱਚ ਗਾਇਬ ਹੋ ਗਿਆ। ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਜਹਾਜ਼ 50 ਲੋਕਾਂ ਨੂੰ ਲੈ ਕੇ ਚੀਨ ਦੀ ਸਰਹੱਦ ਨਾਲ ਲੱਗਦੇ ਅਮੂਰ ਖੇਤਰ ਦੇ ਟਿੰਡਾ ਸ਼ਹਿਰ ਵੱਲ ਜਾ ਰਿਹਾ ਸੀ, ਪਰ ਇਸਦਾ ਹਵਾਈ ਆਵਾਜਾਈ ਨਿਯੰਤਰਣ ਨਾਲ ਸੰਪਰਕ ਵਿਚਕਾਰ ਹੀ ਟੁੱਟ ਗਿਆ। ਮੌਜੂਦਾ ਜਾਣਕਾਰੀ ਅਨੁਸਾਰ, ਜਹਾਜ਼ ਵਿੱਚ ਯਾਤਰੀਆਂ ਦੇ ਨਾਲ-ਨਾਲ ਚਾਲਕ ਦਲ ਵੀ ਸਵਾਰ ਸੀ।
ਰੂਸ ਦਾ An-24 ਯਾਤਰੀ ਜਹਾਜ਼ ਵੀਰਵਾਰ ਨੂੰ ਲਾਪਤਾ ਹੋ ਗਿਆ ਹੈ ਅਤੇ ਇਸਦੀ ਭਾਲ ਕੀਤੀ ਜਾ ਰਹੀ ਹੈ, ਪਰ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਥਾਨਕ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਰੂਸੀ ਏਅਰਲਾਈਨ ਅੰਗਾਰਾ ਦਾ ਇਹ ਯਾਤਰੀ ਜਹਾਜ਼ ਅਚਾਨਕ ਰਾਡਾਰ ਸਕ੍ਰੀਨ ਤੋਂ ਗਾਇਬ ਹੋ ਗਿਆ ਅਤੇ ਅਜੇ ਤੱਕ ਦੁਬਾਰਾ ਜੁੜ ਨਹੀਂ ਸਕਿਆ ਹੈ। ਜਹਾਜ਼ ਵਿੱਚ ਪੰਜ ਬੱਚਿਆਂ ਅਤੇ ਛੇ ਚਾਲਕ ਦਲ ਦੇ ਮੈਂਬਰਾਂ ਸਮੇਤ 43 ਯਾਤਰੀ ਸਨ।