ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਰੈਨਿਕ ਬਾਜ਼ਾਰ ਦੇ ਵਿੱਚੋਂ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਲੁੱਟ ਖੋਹ NRI ਪਰਿਵਾਰ ਦੇ ਨਾਲ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਪੰਜ ਔਰਤਾਂ ਦੇ ਗਿਰੋਹ ਨੇ ਇਸ ਪਰਿਵਾਰ ਦੇ ਕੋਲੋਂ ਨਗਦੀ ਅਤੇ ਕੁਝ ਡਾਲਰ ਚੋਰੀ ਕਰ ਲਏ।
ਇਸ ਸਾਰੇ ਵਾਰਦਾਤ ਨੂੰ ਉੱਥੇ ਖੜੇ ਦੁਕਾਨਦਾਰ ਨੇ ਦੇਖ ਲਿਆ ਜਿਸ ਤੋਂ ਬਾਅਦ ਉਸ ਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਪਰਿਵਾਰਿਕ ਮੈਂਬਰਾਂ ਵੱਲੋਂ ਤਿੰਨ ਔਰਤਾਂ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਗਿਆ ਜਦ ਕਿ ਦੋ ਔਰਤਾਂ ਭੱਜਣ ਵਿੱਚ ਕਾਮਯਾਬ ਹੋ ਗਈਆਂ। ਪਰਿਵਾਰਿਕ ਮੈਂਬਰਾਂ ਨੇ ਇਹਨਾਂ ਔਰਤਾਂ ਦੇ ਨਾਲ ਪਹਿਲੇ ਤਾਂ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨਆਰਆਈ ਚਰਨਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਬੁਲੰਦਪੁਰੀ ਸਮਾਗਮ ਦੇ ਲਈ ਆਈ ਹੋਈ ਸੀ ਅਤੇ ਸਵੇਰੇ ਰੈਨਕ ਬਾਜ਼ਾਰ ਦੇ ਵਿੱਚ ਖਰੀਦਾਰੀ ਕਰਨ ਆਈ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਪੰਜ ਔਰਤਾਂ ਦਾ ਗਿਰੋਹ ਉਸਦੇ ਪਿੱਛੇ ਖੜਾ ਹੈ । ਪੀੜਤ ਨੇ ਦੱਸਿਆ ਕਿ ਚੋਰਾਂ ਦੇ ਗਿਰੋਹ ਵੱਲੋਂ ਉਸਦੇ ਪਰਸ ਦੇ ਵਿੱਚੋਂ 200 ਡਾਲਰ ਅਤੇ 50 ਹਜਾਰ ਰੁਪਏ ਦੀ ਨਗਦੀ ਚੋਰੀ ਕੀਤੀ ਗਈ ਹੈ। ਇਹ ਸਾਰੀ ਵਾਰਦਾਤ ਉਥੇ ਖੜੇ ਦੁਕਾਨਦਾਰ ਵੱਲੋਂ ਦੇਖੀ ਗਈ। ਜਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਅਤੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਔਰਤਾਂ ਨੂੰ ਫੜਿਆ ਜਿਨਾਂ ਦੇ ਵਿੱਚੋਂ ਦੋ ਔਰਤਾਂ ਮੌਕੇ ਤੋਂ ਫਰਾਰ ਹੋ ਗਈਆਂ ਅਤੇ ਤਿੰਨ ਕਾਬੂ ਦੇ ਵਿੱਚ ਆ ਗਈਆਂ।
ਪਰਿਵਾਰਿਕ ਮੈਂਬਰਾਂ ਵੱਲੋਂ ਇਹਨਾਂ ਤਿੰਨਾਂ ਔਰਤਾਂ ਦੇ ਨਾਲ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਦੇ ਕਾਰਨ ਬਾਜ਼ਾਰ ਦੇ ਵਿਚ ਕਾਫੀ ਭੀੜ ਭੜੱਕਾ ਹੋ ਗਿਆ। ਜਿਸ ਤੋਂ ਬਾਅਦ ਇਹਨਾਂ ਔਰਤਾਂ ਨੂੰ ਥਾਣਾ 4 ਦੇ ਵਿੱਚ ਪੁਲਿਸ ਹਵਾਲੇ ਕਰ ਦਿੱਤਾ ਗਿਆ।

