ਕੁਰਾਲੀ – ( ਮਨਦੀਪ ਕੌਰ )- ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਅਤੇ ਮਹਿੰਦਰਾ ਪਿਕਅਪ ਗੱਡੀ ਦੇ ਡਰਾਈਵਰ ਦੇ ਵਿੱਚ ਜ਼ਬਰਦਸਤ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਡਰਾਈਵਰਾਂ ਦੇ ਮਾਮੂਲੀ ਜਿਹੇ ਝਗੜੇ ਨੇ ਇਹਨਾਂ ਹਿੰਸਕ ਰੂਪ ਧਾਰ ਲਿਆ ਕਿ ਜਿਸ ਦੇ ਵਿੱਚ ਡਰਾਈਵਰ ਦੀ ਮੌਤ ਹੋ ਗਈ । ਜਾਣਕਾਰੀ ਦੇ ਮੁਤਾਬਿਕ ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਰੋਡਵੇਜ਼ ਬੱਸ ਦੀ ਮਹਿੰਦਰਾ ਪਿਕਅਪ ਗੱਡੀ ਦੇ ਡਰਾਈਵਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਬਹਸ ਇਥੋਂ ਤੱਕ ਪਹੁੰਚ ਗਈ ਕਿ ਮਹਿੰਦਰਾ ਪਿਕ ਅਪ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਦੇ ਵਿੱਚੋਂ ਲੋਹੇ ਦੀ ਰਾਡ ਕੱਢ ਕੇ ਰੋਡਵੇਜ਼ ਬੱਸ ਦੇ ਡਰਾਈਵਰ ਦੇ ਸਿਰ ਉੱਤੇ ਮਾਰ ਦਿੱਤੀ।
ਜਿਸ ਕਾਰਨ ਰੋਡਵੇਜ਼ ਬੱਸ ਦਾ ਡਰਾਈਵਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਅਤੇ ਬੇਹੋਸ਼ ਹੋ ਕੇ ਸੜਕ ਉੱਤੇ ਡਿੱਗ ਗਿਆ। ਬੇਹੋਸ਼ ਡਰਾਈਵਰ ਨੂੰ ਚੁੱਕ ਕੇ ਤੁਰੰਤ ਕੁਰਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਮੋਹਾਲੀ 6 ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਜਖਮੀ ਰੋਡਵੇਜ਼ ਬੱਸ ਦੇ ਡਰਾਈਵਰ ਨੂੰ ਮ੍ਰਿਤਕ ਐਲਾਨਿਆ। ਮ੍ਰਿਤਕ ਡਰਾਈਵਰ ਦੀ ਪਹਿਚਾਨ ਜਗਜੀਤ ਸਿੰਘ ਨਿਵਾਸੀ ਅੰਮ੍ਰਿਤਸਰ ਦੇ ਵਜੋਂ ਹੋਈ ਹੈ। ਪੁਲਿਸ ਨੇ ਡਰਾਈਵਰ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਹਿੰਦਰਾ ਗੱਡੀ ਪਿਕਅਪ ਦੇ ਡਰਾਈਵਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

