ਜਲੰਧਰ -(ਮਨਦੀਪ ਕੌਰ )- ਭਾਰਗੋ ਕੈਂਪ ਦੇ ਵਿਚ ਵਿਜੈ ਜਵੈਲਰਜ਼ ਦੀ ਦੁਕਾਨ ਉੱਪਰ ਹੋਏ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਤਿੰਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਹਨਾਂ ਆਰੋਪੀਆਂ ਵੱਲੋਂ ਅਜਮੇਰ ਜਾ ਕੇ ਜਿਸ ਵਿਅਕਤੀ ਦੇ ਘਰ ਸ਼ਰਨ ਲਈ ਗਈ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਨ ਦੇਣ ਵਾਲਾ ਵਿਅਕਤੀ ਇੱਕ ਸਾਇੰਸ ਅਤੇ ਗਣਿਤ ਪੜਾਉਣ ਵਾਲਾ ਅਧਿਆਪਕ ਗੌਰਵ ਹੈ। ਪੁਲਿਸ ਵੱਲੋਂ ਚਾਰਾਂ ਆਰੋਪੀਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਇਹਨਾਂ ਚਾਰਾਂ ਆਰੋਪੀਆਂ ਦਾ ਰਿਮਾਂਡ ਲੈ ਲਿਆ ਗਿਆ ਹੈ। ਪੁਲਿਸ ਹੁਣ ਇਹਨਾਂ ਚਾਰਾਂ ਆਰੋਪੀਆਂ ਤੋਂ ਰਿਮਾਂਡ ਦੌਰਾਨ ਚੋਰੀ ਕੀਤੇ ਗਏ ਗਹਿਣੇ ਅਤੇ ਵਾਰਦਾਤ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਦੀ ਬਰਾਮਦੀ ਕਰੇਗੀ।
ਲੁਟੇਰਿਆ ਕੋਲੋਂ ਕੀਤੀ ਗਈ ਪੁੱਛ ਗਿੱਛ ਦੇ ਦੌਰਾਨ ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਵੱਲੋਂ ਲੁੱਟਿਆ ਗਿਆ ਕੈਸ਼ 2.5 ਨਹੀਂ 23000 ਰੁਪਏ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਸੋਨੇ ਦੇ ਗਹਿਣੇ ਕੋਈ ਕਰੋੜ ਦੇ ਨਹੀਂ ਸਨ ਉਹਨਾਂ ਦਾ ਵਜਨ ਵੀ ਘੱਟ ਸੀ। ਬਾਕੀ ਪੁਲਿਸ ਆਰੋਪੀਆਂ ਤੋਂ ਅੱਗੇ ਪੁੱਛਗਿੱਛ ਕਰ ਰਹੀ ਹੈ।

