ਜਲੰਧਰ -( ਮਨਦੀਪ ਕੌਰ)- ਜਲੰਧਰ ਵਿੱਚ ਆਏ ਦਿਨ ਕੋਈ ਨਾ ਕੋਈ ਚੋਰੀ ਦੀ ਘਟਨਾ ਸਾਮ੍ਹਣੇ ਆਉਂਦੀ ਰਹਿੰਦੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਜਲੰਧਰ ਏਰੀਏ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਗ੍ਰਾਫ ਵੱਧਦਾ ਹੀ ਜਾ ਰਿਹਾ ਹੈ। ਇਹੋ ਜਿਹਾ ਹੀ ਇਕ ਮਾਮਲਾ ਸ਼ਹੀਦ ਭਗਤ ਸਿੰਘ ਕਾਲੋਨੀ ਤੋਂ ਸਾਮ੍ਹਣੇ ਆਇਆ ਹੈ। ਜਿੱਥੇ ਚੋਰਾ ਵੱਲੋਂ ਬਾਬਾ ਬਾਲਕ ਨਾਥ ਮੰਦਿਰ ਨੂੰ ਅਪਣਾ ਨਿਸ਼ਾਨਾ ਬਣਾਇਆ ਗਿਆ ਹੈ। ਜਿੱਥੇ ਚੋਰਾ ਵਲੋ ਅੰਦਰ ਦਾਖਲ ਹੌ ਕੇ ਇਨਵੇਟਰ ਦੀ ਬੈਟਰੀ ਚੋਰੀ ਕਰ ਕਿ ਫਰਾਰ ਹੋਣ ਦੀ ਸੂਚਨਾ ਮਿਲੀ ਹੈ।
ਇਹ ਸਾਰੇ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।ਜਿਸ ਤੋਂ ਪਤਾ ਚਲਦਾ ਹੈ ਕਿ ਮੰਦਰ ਵਿੱਚ ਦੋ ਲੋਕ ਕੰਧ ਟੱਪ ਕੇ ਦਾਖਿਲ ਹੋਏ ਹਨ। ਅਤੇ ਉਹਨਾਂ ਵੱਲੋ ਇਨਵੇਟਰ ਦੀ ਬੈਟਰੀ ਚੋਰੀ ਕੀਤੀ ਗਈ ਹੈ। ਜਿਨਾਂ ਦੀਆਂ ਸ਼ਕਲਾਂ ਵੀ ਸੀਸੀਟੀਵੀ ਵਿੱਚ ਸਾਫ ਦੇਖਣ ਨੂੰ ਮਿਲਦੀਆਂ ਹਨ। ਇਸ ਸਾਰੀ ਘਟਨਾ ਦੀ ਜਾਣਕਾਰੀ ਥਾਣਾ 1 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੰਦਰ ਦੇ ਮੁੱਖ ਸੇਵਾਦਾਰ ਹਰੀਸ਼ ਚੋਪੜਾ ਦਾ ਕਹਿਣਾ ਹੈ ਕਿ ਚੋਰ ਮੰਦਰ ਦੇ ਵਿੱਚ ਬੜੇ ਆਰਾਮ ਦੇ ਨਾਲ ਦਾਖਿਲ ਹੋਏ। ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਹਰੀਸ਼ ਚੋਪੜਾ ਦਾ ਕਹਿਣਾ ਹੈ ਕਿ ਉਹਨਾਂ ਨੇ ਸੀਸੀਟੀਵੀ ਪੁਲਿਸ ਨੂੰ ਦੇ ਦਿੱਤੀ ਹੈ। ਅਤੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।