ਮੋਹਾਲੀ -(ਮਨਦੀਪ ਕੌਰ )- ਮੋਹਾਲੀ ਜਿਲ੍ਹੇ ਦੇ ਢੋਲਕੀ ਪਿੰਡ ਦੇ ਵਿੱਚ ਇੱਕ ਸੌਤੇਲੇ ਭਰਾ ਵੱਲੋਂ ਆਪਣੇ ਪੰਜ ਸਾਲ ਦੀ ਭੈਣ ਦੇ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਮੁਤਾਬਿਕ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਦੂਜੀ ਜਗ੍ਹਾ ਵਿਆਹੀ ਹੋਈ ਹੈ ਅਤੇ ਉਸ ਦੇ ਪਹਿਲੇ ਵਿਆਹ ਦੇ ਵਿੱਚੋਂ ਇੱਕ ਪੰਜ ਸਾਲਾਂ ਦੀ ਬੇਟੀ ਹੈ।
ਪੀੜਤਾਂ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਸ ਦਾ ਸੋਤੇਲਾ ਭਰਾ ਅਮਿਤ ਉਸ ਨੂੰ ਛੱਤ ਤੇ ਲਿਜਾ ਕੇ ਉਸ ਦੇ ਨਾਲ ਅਣਚਾਹੀਆਂ ਆ ਹਰਕਤਾਂ ਕਰਦਾ ਹੈ। ਜਦੋਂ ਮਾਂ ਨੇ ਇਹ ਗਲ ਆਪਣੇ ਪਤੀ ਨੂੰ ਦੱਸੀ ਤਾਂ ਪਹਿਲਾਂ ਤਾਂ ਉਹ ਇਸ ਗੱਲ ਤੋਂ ਟਾਲ ਮਟੋਲ ਕਰੀ ਗਿਆ।
ਫਿਰ ਮਾਂ ਨੇ ਹਿੰਮਤ ਕਰਕੇ ਪੁਲਿਸ ਤੱਕ ਪਹੁੰਚ ਕੀਤੀ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਜਲਦੀ ਤੋਂ ਜਲਦੀ ਕਾਰਵਾਈ ਕਰਦਿਆਂ ਅੱਜ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ