ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ 9 ਜੁਲਾਈ ਦਿਨ ਬੁੱਧਵਾਰ ਜਾਨੀ ਕੇ ਅੱਜ ਭਾਰਤ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਦੇ ਫੋਰਮ ਨੇ ਦੇਸ਼ ਭਰ ਵਿਚ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋਣਗੇ। ਕਰੀਬ 25 ਕਰੋੜ ਕਰਮਚਾਰੀ ਅਤੇ ਮਜ਼ਦੂਰ ਇਸ ਭਾਰਤ ਬੰਦ ਵਿੱਚ ਸ਼ਾਮਲ ਹੋਣਗੇ।
ਇਸ ਰਾਸ਼ਟਰੀ ਹੜਤਾਲ ਦਾ ਦੇਸ਼ ਦੀ ਆਰਥਿਕਤਾ, ਸਿੱਖਿਆ ਅਤੇ ਹੋਰ ਅਹਿਮ ਸੇਵਾਵਾਂ ‘ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਬੈਂਕਿੰਗ, ਬੀਮਾ, ਡਾਕ ਅਤੇ ਕੋਇਲਾ ਖਨਨ ਵਰਗੇ ਕਈ ਖੇਤਰਾਂ ਦੇ ਕਰਮਚਾਰੀ ਵੀ ਇਸ ਹੜਤਾਲ ਵਿੱਚ ਹਿੱਸਾ ਲੈਣਗੇ।ਟਰੇਡ ਯੂਨੀਅਨਾਂ ਦੇ ਇਸ ਫੋਰਮ ਵੱਲੋਂ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਪਿਛਲੇ 10 ਸਾਲਾਂ ਤੋਂ ਸਰਕਾਰ ਸਾਲਾਨਾ ਲੇਬਰ ਕਾਨਫਰੰਸ ਨਹੀਂ ਕਰ ਰਹੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲਗਾਤਾਰ ਅਜਿਹੇ ਕਈ ਫੈਸਲੇ ਕੀਤੇ ਜਾ ਰਹੇ ਹਨ ਜੋ ਮਜ਼ਦੂਰ ਵਿਰੋਧੀ ਹਨ।
ਹਿੰਦ ਮਜ਼ਦੂਰ ਸਭਾ ਦੇ ਹਰਭਜਨ ਸਿੰਘ ਸਿੱਧੂ ਨੇ ਨਿਊਜ਼ ਏਜ਼ੰਸੀਆਂ ਨਾਲ ਗੱਲ ਕਰਦਿਆਂ ਦੱਸਿਆ ਕਿ 9 ਜੁਲਾਈ ਨੂੰ ਹੋ ਰਹੀ ਰਾਸ਼ਟਰੀ ਹੜਤਾਲ ਦੌਰਾਨ ਕਈ ਅਹਿਮ ਸੇਵਾਵਾਂ ‘ਤੇ ਅਸਰ ਪਵੇਗਾ, ਜਿਸ ਵਿੱਚ ਬੈਂਕਿੰਗ ਸੇਵਾਵਾਂ, ਰਾਜ ਪ੍ਰਵਾਹਨ ਪ੍ਰਣਾਲੀ (ਸਟੇਟ ਟ੍ਰਾਂਸਪੋਰਟ), ਡਾਕ ਸੇਵਾਵਾਂ, ਕੋਇਲਾ ਖਨਨ ਅਤੇ ਫੈਕਟਰੀਆਂ ਸ਼ਾਮਲ ਹਨ।
ਪ੍ਰਭਾਵਿਤ ਹੋਣ ਵਾਲੀਆਂ ਮੁੱਖ ਸੇਵਾਵਾਂ:
- ਬੈਂਕਿੰਗ ਸੇਵਾਵਾਂ:ਹਾਲਾਂਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕਿਸੇ ਅਧਿਕਾਰਿਕ ਬੰਦ ਦੀ ਘੋਸ਼ਣਾ ਨਹੀਂ ਕੀਤੀ ਗਈ, ਫਿਰ ਵੀ ਜੇਕਰ ਬੈਂਕ ਕਰਮਚਾਰੀ ਹੜਤਾਲ ਵਿੱਚ ਸ਼ਾਮਲ ਹੋਏ ਤਾਂ ਬੈਂਕਿੰਗ ਸੇਵਾਵਾਂ ਵਿੱਚ ਰੁਕਾਵਟ ਆ ਸਕਦੀ ਹੈ।
- ਪ੍ਰਵਾਹਨ ਸੇਵਾਵਾਂ:ਰਾਜ ਸਰਕਾਰਾਂ ਦੇ ਟ੍ਰਾਂਸਪੋਰਟ ਸਿਸਟਮ ‘ਤੇ ਵੀ ਹੜਤਾਲ ਦਾ ਅਸਰ ਪੈਣ ਦੀ ਸੰਭਾਵਨਾ ਹੈ।
- ਡਾਕ ਸੇਵਾਵਾਂ ਅਤੇ ਕੋਇਲਾ ਖਨਨ:ਡਾਕਘਰਾਂ ਦੀਆਂ ਸੇਵਾਵਾਂ ਅਤੇ ਕੋਇਲਾ ਖੋਦਣ ਵਾਲੇ ਖੇਤਰ ਵੀ ਹੜਤਾਲ ਨਾਲ ਪ੍ਰਭਾਵਿਤ ਹੋ ਸਕਦੇ ਹਨ।
- ਫੈਕਟਰੀਆਂ ਅਤੇ ਉਦਯੋਗਿਕ ਸੈਕਟਰ:ਕਈ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਹੜਤਾਲ ਵਿੱਚ ਹਿੱਸਾ ਲੈ ਸਕਦੇ ਹਨ, ਜਿਸ ਨਾਲ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।