ਬਿਜ਼ਨਸ ਡੈਕਸ- RBI ਮਨੇਟਰੀ ਪੋਲਿਸੀ ਦੀ 3 ਦਿਨਾਂ ਦੀ ਬੈਠਕ ਦਾ ਨਤੀਜ਼ਾ ਸਾਮ੍ਹਣੇ ਆ ਚੁੱਕਾ ਹੈ । RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਬੈਠਕ ਦੇ ਨਤੀਜੇ ਦਾ ਐਲਾਨ ਕਰਦੇ ਹੋਏ REPO ਰੇਟ ਵਿੱਚ 0.50% ਦੀ ਕਟੌਤੀ ਦੀ ਘੋਸ਼ਣਾ ਕੀਤੀ ਹੈ । ਇਸ ਦੇ ਨਾਲ ਹੁਣ REPO ਰੇਟ 6.00% ਤੋਂ ਘਟ ਕੇ 5.50% ਕਰ ਦਿੱਤੀ ਗਈ ਹੈ।
ਦਈਏ ਇਸ ਤੋਂ ਪਹਿਲਾਂ ਫਰਵਰੀ 2025 ਵਿੱਚ ਅਤੇ ਅਪ੍ਰੈਲ 2025 ਵਿੱਚ ਦੋ ਵਾਰ REPO ਰੇਟ ਦੇ ਵਿੱਚ 0.25% ਦੀ ਕਟੌਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਘੱਟ ਕੇ 6.00% ਉੱਤੇ ਪਹੁੰਚ ਗਿਆ ਸੀ। ਤੀਸਰੀ ਮੀਟਿੰਗ ਤੋਂ ਬਾਅਦ ਇੱਕ ਵਾਰ ਫਿਰ ਵਿਆਜ ਤਰਾਂ ਦੇ ਵਿੱਚ ਕਟੌਤੀ ਹੋਣ ਤੋਂ ਬਾਅਦ ਆਮ ਲੋਕਾਂ ਨੂੰ ਰਾਹਤ ਮਿਲੇਗੀ । ਕਿਉਂਕਿ ਇਸ ਕਟੌਤੀ ਦਾ ਅਸਰ ਉਹਨਾਂ ਦੀਆਂ ਸਾਰੀਆਂ EMI ਉੱਤੇ ਪਵੇਗਾ।