ਚੰਡੀਗੜ੍ਹ-(ਮਨਦੀਪ ਕੌਰ )- ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ CM ਮਾਨ ਉੱਤੇ ਨਿਸ਼ਾਨਾ ਕੱਸਦੇ ਹੋਏ ਮੀਡੀਆ ਨੂੰ ਇਹ ਬਿਆਨ ਦਿੱਤਾ ਹੈ Iਕੇ ਉਹ MAAN ਸਰਕਾਰ ਕੋਲੋਂ ਡਰਦੇ ਨਹੀਂ ਹਨI ਅੱਸੀ ਸਾਰੇ ਪ੍ਰਤਾਪ ਬਾਜਵਾ ਦੇ ਬਿਆਨਾਂ ਨਾਲ ਸਹਿਮਤ ਹਾਂ ਅਤੇ ਬਾਜਵਾ ਦੇ ਨਾਲ ਖੜੇ ਵੀ ਹਾਂ ਅਤੇ ਅੱਸੀ ਆਪਣੀ ਗੱਲ ਨਾਲ ਸਹਿਮਤ ਵੀ ਹਾਂI
ਸਾਨੂ ਪ੍ਰਤਾਪ ਬਾਜਵਾ ਦੇ ਨਾਲ ਜੇਲ ਜਾਣਾ ਪਿਆ ਤਾ ਅਸੀ ਉਹ ਵੀ ਜਾਵਾ ਗੇI ਇਹ ਸਾਰਾ ਵਿਵਾਦ “32 ਬੰਬ ” ਵਾਲੇ ਬਿਆਨਾਂ ਨੂੰ ਲੈ ਕੇ ਖੜਾ ਹੋਇਆ ਹੈ Iਜਿਸ ਕਾਰਨ ਪ੍ਰਤਾਪ ਬਾਜਵਾ ਉੱਤੇ FIR ਦਰਜ ਹੋਈ ਸੀ ਅਤੇ ਪ੍ਰਤਾਪ ਬਾਜਵਾ ਨੇ ਇਹ FIR ਰੱਦ ਕਰਾਉਣ ਲਈ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈI ਕੱਲ ਹਾਈ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਹੋਵੇ ਗੀ ਉਸ ਤੋਂ ਪਹਿਲਾ ਮੋਹਾਲੀ ਸਾਈਬਰ ਕ੍ਰਾਈਮ ਵੱਲੋ ਪ੍ਰਤਾਪ ਬਾਜਵਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਜੇ ਦੁਪਹਿਰ 2 ਬਜੇ ਉਹ ਥਾਣੇ
ਵਿਚ ਪੇਸ਼ ਹੋਣ ਗੇI