ਚੰਡੀਗੜ੍ਹ -(ਮਨਦੀਪ ਕੌਰ )- ਪੰਜਾਬ ਸਰਕਾਰ ਨੇ ਅੱਜ ਨਕੋਦਰ-ਜਗਰਾਉਂ ਹਾਈਵੇ ਉੱਤੇ ਪੈਂਦੇ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਲੋਕਾਂ ਦੀ ਆਰਥਿਕ ਸਥਿਤੀ ਅਤੇ ਉਨਾਂ ਦੀ ਜੇਬ ਉੱਤੇ ਪੈਂਦੇ ਬੋਝ ਨੂੰ ਘਟਾਉਣ ਨੂੰ ਦੇਖਦੇ ਹੋਏ ਲਿਆ ਗਿਆ ਹੈ। ਸੂਤਰਾਂ ਮੁਤਾਬਿਕ ਸਾਢੇ ਤਿੰਨ ਸਾਲਾਂ ਦੇ ਵਿੱਚ ਇਹ 19ਵਾਂ ਟੋਲ ਪਲਾਜ਼ਾ ਹੋਵੇਗਾ ਜੋ ਕਿ ਬੰਦ ਕੀਤਾ ਜਾ ਰਿਹਾ ਹੈ । ਇਹ ਫੈਸਲਾ ਨਿਯਮਾਂ ਦੀ ਉਲੰਘਣਾ ਅਤੇ ਪ੍ਰਬੰਧਾਂ ਦੀ ਘਾਟ ਦੇ ਕਾਰਨ ਲਿਆ ਗਿਆ ਹੈ। ਇਸ ਟੋਲ-ਪਲਾਜਾ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਰਾਹਤ ਮਿਲੇਗੀ।
ਵਿਭਾਗ ਨੇ ਹੁਣ ਸੰਯੁਕਤ ਰੂਪ ਦੇ ਵਿੱਚ ਇਸ ਟੋਲ ਪਲਾਜਾ ਨੂੰ ਬੰਦ ਕਰਨ ਦੇ ਲਈ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਨੇ ਇਹ ਚੀਜ਼ ਸਪਸ਼ਟ ਕਰ ਦਿੱਤੀ ਹੈ ਕਿ ਅਗਰ ਸਹੂਲਤਾਂ ਨਹੀਂ ਤਾਂ ਟੋਲ ਵੀ ਨਹੀਂ ਹੋਵੇਗਾ। ਇਸ ਸੰਬੰਧ ਵਿਚ ਬੀ ਐਡ ਆਰ ਦੇ ਚੀਫ ਇੰਜੀਨੀਅਰ ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਇੱਕ ਵੀ ਨਵਾਂ ਟੋਲ ਪਲਾਜ਼ਾ ਨਹੀਂ ਲਗਾਇਆ ਗਿਆ ਹੈ। ਹੁਣ ਸਿਰਫ ਦੋ ਹੀ ਟੋਲ ਪਲਾਜ਼ਾ ਬਚੇ ਹਨ ਜੇ ਉਹਨਾਂ ਦੇ ਨਿਯਮਾਂ ਦੇ ਵਿੱਚ ਵੀ ਕਮੀ ਪਾਏ ਗਈ ਤਾਂ ਉਹਨਾਂ ਉੱਤੇ ਵੀ ਤਾਲੇ ਲੱਗ ਸਕਦੇ ਹਨ। ਸੂਬਾ ਸਰਕਾਰ ਨੇ ਕਿਹਾ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

