ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਲਾਦੀਆਂ ਕਲਾ ਪਿੰਡ ਦੇ ਵਿੱਚੋਂ ਇੱਕ ਬੇਹਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ । ਜਿੱਥੇ ਕੁਝ ਪਰਵਾਸੀਆਂ ਵੱਲੋਂ ਇੱਕ ਪੰਜਾਬੀ ਮਹਿਲਾ ਦੇ ਨਾਲ ਬਹੁਤ ਹੀ ਬਦਸਲੂਕੀ ਕੀਤੀ ਗਈ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਵਾਇਰਲ ਹੋ ਰਹੀ ਹੈ।।
ਜਿਸ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਦੋਨਾਂ ਧਿਰਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਪਰ ਉਸ ਤੋਂ ਬਾਅਦ ਪਰਵਾਸੀਆਂ ਵੱਲੋਂ ਪੰਜਾਬੀ ਜੋੜੇ ਉੱਤੇ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਔਰਤ ਤਿੰਨ ਮਹੀਨਿਆਂ ਦੀ ਪੇਟ ਤੋਂ ਸੀ। ਪਰਵਾਸੀਆਂ ਦੇ ਪੌਣਾ ਨੂੰ ਇਨਾ ਕੁੱਟਿਆ ਇਨੀ ਬਦਸਲੂਕੀ ਕੀਤੀ ਕਿ ਪ੍ਰੈਗਨੈਂਟ ਮਹਿਲਾ ਦੇ ਪੇਟ ਦੇ ਵਿੱਚ ਲੱਤਾਂ ਮਾਰੀਆਂ। ਜਿਸ ਦੇ ਕਾਰਨ ਮਹਿਲਾ ਦਾ ਮਿਸਕੈਰੇਜ ਹੋ ਗਿਆ। ਹਾਲਾਂਕਿ “ਚੜਦਾ ਪੰਜਾਬ TV” ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ।
ਪਰਵਾਸੀਆਂ ਦੇ ਖਿਲਾਫ ਦਿਨੋ ਦਿਨ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਰੋਸ਼ ਵਧਦਾ ਹੀ ਜਾ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਪਰਵਾਸੀਆਂ ਵੱਲੋਂ ਪੰਜਾਬੀਆਂ ਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ।
ਪੰਜਾਬੀ ਜੋੜੇ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।