ਮੋਗਾ -(ਮਨਦੀਪ ਕੌਰ)-ਪੁਲਿਸ ਨੇ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਧਰਮਕੋਟ ਦੇ ਨੇੜੇ ਪੈਂਦੇ ਹਲਕੇ ਦੇ ਜਲਾਲਾਬਾਦ ਦੇ ਵਿੱਚ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ ਨੂੰ ਗਸ਼ਤ ਦੌਰਾਨ ਇਹ ਸੂਚਨਾ ਮਿਲੀ ਸੀ। ਜਿਸ ਆਧਾਰ ਤੇ ਜਲਾਲਾਬਾਦ ਫਲਾਈਓਵਰ ਤੇ ਮੋਟਰਸਾਈਕਲ ਸਮੇਤ ਤਿੰਨ ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਤਲਾਸ਼ੀ ਦੌਰਾਨ ਮੋਟਰਸਾਈਕਲ ਦੇ ਮੀਟਰ ਵਾਲੀ ਥਾਂ \‘ਤੇ ਲੁਕਾਈ ਹੋਈ 180 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਗਾ ਦੇ ਡੀਐਸਪੀ ਡੀ ਨੇ ਦੱਸਿਆ ਕਿ ਤਿੰਨਾਂ ਅਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਪੁੱਛਗਿੱਛ ਕਰਕੇ ਪਤਾ ਲੱਗ ਸਕੇ ਕਿ ਇਹ ਹੈਰੋਇਨ ਕਿੱਥੋਂ ਲਿਆਈ ਗਈ ਸੀ ਅਤੇ ਕਿੱਥੇ ਸਪਲਾਈ ਹੋਣੀ ਸੀ।