ਚੰਡੀਗੜ੍ਹ -(ਮਨਦੀਪ ਕੌਰ)-ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਡੇਰਾ ਬੱਸੀ ਵਿੱਚ ਇੱਕ ਅੰਤਰਰਾਸ਼ਟਰੀ ਹੈ ਨਕਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਮਿੰਦਰ ਹੰਸ ਨੇ ਦੱਸਿਆ ਕਿ ਨਕਲੀ ਕਰੰਸੀ ਅਪਰਾਧ ਦੇ ਵਿੱਚ ਸ਼ਾਮਿਲ ਇੱਕ ਅੰਤਰਰਾਸ਼ਟਰੀ ਸਿੰਡੀਕੇਟ ਨਾਲ ਜੁੜੇ ਦੋ ਸ਼ੱਕੀ ਗਤੀਵਿਧੀਆਂ ਦੇ ਬਾਰੇ ਦੇ ਵਿੱਚ ਉਹਨਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਗੁਪਤ ਸੂਚਨਾ ਦੇ ਆਧਾਰ ਉੱਤੇ ਟੀਮ ਨੇ ਕਾਰਵਾਈ ਕਰਦੇ ਹੋਏ ਆਰੋਪੀਆਂ ਦੇ ਕਬਜ਼ੇ ਦੇ ਵਿੱਚੋਂ ਭਾਰੀ ਮਾਤਰਾ ਵਿੱਚ ਨਕਲੀ ਨੋਟਾਂ ਦੀ ਕਰੰਸੀ ਬਰਾਮਦ ਕੀਤੀ ਹੈ।
ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਸਚਿਨ ਨਿਵਾਸੀ ਭਾਰਤ ਨਗਰ ਪੇਹੋਵਾ ਕੁਰਕਸ਼ੇਤਰ ਅਤੇ ਗੁਰਦੀਪ ਨਿਵਾਸੀ ਗੁਰਦੇਵ ਨਗਰ ਕੁਰੂਕਸ਼ੇਤਰ ਦੇ ਰੂਪ ਵਿੱਚ ਹੋਈ ਹੈ। ਇਹ ਦੋਵੇਂ ਜ਼ਿਲ੍ਾ ਹਰਿਆਣਾ ਨਾਲ ਸੰਬੰਧਿਤ ਹਨ ਐਸਐਸਪੀ ਨੇ ਦੱਸਿਆ ਕਿ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਡੇਰਾ ਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਦਾ ਸੰਗਠਨ ਕਰਕੇ ਇੰਸਪੈਕਟਰ ਸੁਮੀਤ ਅਤੇ ਇੰਸਪੈਕਟਰ ਮਲਕੀਤ ਸਿੰਘ ਅਤੇ ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਪੁਰਾਣਾ ਅੰਬਾਲਾ ਕਾਲਕਾ ਹਾਈਵੇ ਉੱਤੇ ਘੱਗਰ ਭੁੱਲ ਦੇ ਕੋਲ ਇੱਕ ਨਾਕਾ ਲਗਾਇਆ ਇਸ ਦੌਰਾਨ ਸਫੇਦ ਰੰਗ ਦੀ ਸਕਾਰਪੀਓ ( AN(HR-41-M 6974) ਆ ਰਹੀ ਗੱਡੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ।
ਤਲਾਸ਼ੀ ਦੇ ਦੌਰਾਨ 11,05000 ਦੀ ਅਸਲੀ ਕਰੰਸੀ ਅਤੇ 9 ਕਰੋੜ 88 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਪੁਰਾਣੇ ਹਜ਼ਾਰ ਰੁਪਏ ਦੇ ਨੋਟਾਂ ਵਿੱਚ 7 ਲੱਖ 42 ਹਜਾਰ ਰੁਪਏ, ਪੁਰਾਣੇ 2000 ਰੁਪਏ ਦੇ ਨੋਟਾਂ ਵਿੱਚ 3 ਲਖ 50 ਹਜਾਰ ਰੁਪਏ, ਨਵੇਂ 500 ਰੁਪਏ ਦੇ ਨੋਟਾਂ ਦੇ 13 ਹਜਾਰ ਰੁਪਏ ਬਰਾਮਦ ਕੀਤੇ ਗਏ ਹਨ।
ਨਾਲ ਹੀ ਨਕਲੀ ਨੋਟਾਂ ਦੇ ਪੁਰਾਣੇ 1000 ਰੁਪਏ ਦੇ 80 ਬੰਡਲ ( 80,00000)
ਨਵੇਂ 500 ਰੁਪਏ ਦੇ ਨੋਟਾਂ ਦੇ 60 ਬੰਡਲ (30,00000)
2000 ਰੁਪਏ ਦੇ ਨੋਟਾਂ ਦੇ 439 ਬੰਡਲ ( 8 ਕਰੋੜ 78 ਲੱਖ)
ਜੇ ਇਹਨਾਂ ਦੀ ਕੁੱਲ ਕੀਮਤ ਨ ਕਰੋੜ 88 ਲੱਖ ਰੁਪਏ ਬਣੇ ,ਜੋ ਪੁਲਿਸ ਵੱਲੋਂ ਬਰਾਮਦ ਕੀਤੇ ਗਏ।
ਐਸਐਸਪੀ ਨੇ ਦੱਸਿਆ ਕਿ ਆਰੋਪੀਆਂ ਤੋਂ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਇਹ ਨੋਟ ਉਹਨਾਂ ਨੇ ਫਰਜ਼ੀ ਵਾੜਾ ਕਰਨ ਵਾਸਤੇ ਰੱਖੇ ਸਨ ਮਤਲਬ ਬਾਹਰ ਅਸਲੀ ਨੋਟ ਲਗਾ ਕੇ ਵਿੱਚ ਨਕਲੀ ਨੋਟਾਂ ਦਾ ਬੰਡਲ ਭਰ ਦਿੰਦੇ ਸਨ। ਉਹਨਾਂ ਨੇ ਅਜਿਹੇ ਕਈ ਧੋਖਾਧੜੀ ਪੰਜਾਬ ਅਤੇ ਨਾਲ ਲੱਗਦੇ ਕਈ ਦੇਸ਼ਾਂ ਦੇ ਵਿੱਚ ਵੀ ਕੀਤੇ ਹਨ ।ਜਿਨਾਂ ਦੇ ਮਾਮਲੇ ਦਰਜ ਹਨ।
2023 ਦੇ ਵਿੱਚ ਵੀ ਮੋਹਾਲੀ ਦੇ ਇੱਕ ਨਿਵਾਸੀ ਦੇ ਕੋਲੋਂ 7 ਕਰੋੜ ਰੁਪਏ ਦੀ ਧੋਖਾਧੜੀ ਦੇ ਸਿਲਸਿਲੇ ਦੇ ਵਿੱਚ ਆਈਪੀਐਸ ਦੀ ਧਾਰਾ 406,420 ਅਤੇ 120-B ਦੇ ਤਹਿਤ ਐਫਆਈਆਰ ਨੰਬਰ 248 ਤਾਰੀਕ 1-10-2025 ਪੁਲਿਸ ਸਟੇਸ਼ਨ ਫੇਜ਼ 1 ਮੁਹਾਲੀ ਵਿੱਚ ਦਰਜ ਕੀਤੀ ਗਈ ਹੈ।
ਰਾਜਸਥਾਨ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਇਸੇ ਤਰ੍ਹ ਦੇ ਕਈ ਮਾਮਲੇ ਦਰਜ ਕੀਤੇ ਗਏ ਹਨ ਡੇਰਾਬੱਸੀ ਪੁਲਿਸ ਸਟੇਸ਼ਨ ਵੀ BNS ਦੀਆਂ ਧਾਰਾਵਾਂ 318(4) ,178,179,180,ਅਤੇ 182 ਦੇ ਤਹਿਤ ਐਫ ਆਈਆਰ ਨੰਬਰ 327 ਤਰੀਕ 13 11 2025 ਦੇ ਤਹਿਤ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਜਾਰੀ ਹੈ ਅਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

