ਜਲੰਧਰ -(ਮਨਦੀਪ ਕੌਰ )- ਅੱਜ ਜਲੰਧਰ ਦੇ ਮਹਿਤਪੁਰ ਥਾਣੇ ਦੇ ਬਾਹਰ DGP ਪੰਜਾਬ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਦੱਸ ਦੇਈਏ ਕੇ ਕੁਛ ਦਿਨ ਪਹਿਲੇ ਪ੍ਰਧਾਨ ਅਸ਼ਵਨੀ ਕੁਮਾਰ ਲੰਬਰਦਾਰ ਵੱਲੋਂ sc/st act /420 ਅਤੇ ਹੋਰ ਧਾਰਾਵਾਂ ਤਹਿਤ ਦੋਸ਼ੀ ਰਮਨ ਇਸਦੀ ਪਤਨੀ ਅਤੇ ਹੋਰ ਖਿਲਾਫ ਦਰਜ ਕਰਵਾਈ ਗਈ ਸੀ। ਪਰ ਦੋਸ਼ੀਆਂ ਨੂੰ ਸਰਕਾਰ ਦੀ ਸ਼ਹਿ ਹੋਣ ਕਰਕੇ ਮਹਿਤਪੁਰ ਦੀ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਸ ਦੇ ਰੋਸ਼ ਵੱਜੋਂ DGP ਪੰਜਾਬ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪਰਦਰਸ਼ਨ ਕੀਤਾ ਗਿਆ। ਓਹਨਾ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਦੋ ਦਿਨਾਂ ਚ ਗ੍ਰਿਫਤਾਰ ਨਾਂ ਕੀਤਾ ਗਿਆ ਤਾਂ DSP ਦਫ਼ਤਰ ਸ਼ਾਹਕੋਟ ਵਿਖ਼ੇ ਪੰਜਾਬ ਸਰਕਾਰ ਤੇ DGP ਪੰਜਾਬ ਦਾ ਪੁਤਲਾ ਫੂਕਿਆ ਜਾਵੇਗਾ ।
ਇਸ ਮੌਕੇ ਰਾਣਾ ਹਰਦੀਪ ਸਿੰਘ ਹੱਲਕਾ ਇੰਚਾਰਜ ਬੀ.ਜੇ.ਪੀ. ਹਰਦੇਵ ਸਿੰਘ ਪੀਟਾ ਸੀਨੀਅਰ ਆਗੂ ਬੀ ਜੇ ਪੀ , ਕਮਲ ਨਾਹਰ ਸਾਬਕਾ ਕੌਂਸਲਰ, ਸ਼੍ਰੀ ਪ੍ਰਸ਼ੋਤਮ ਸੋਂਧੀ ਜੀ, ਜੋਗਿੰਦਰ ਸਿੰਘ ਚੇਅਰਮੈਨ, ਬਲਵਿੰਦਰ ਮਾਲੜੀ ਪ੍ਰਧਾਨ ਅਧਿਕਾਰ ਸੁਰੱਖਿਆ ਸੈਨਾ, ਕ੍ਰਾਂਤੀਜੀਤ ਕੌਂਸਲਰ, ਰਕੇਸ਼ ਕੁਮਾਰ ਮਹਿਤਾ ਕੌਂਸਲਰ, ਕਮਲ ਕਿਸ਼ੋਰ ਕੌਂਸਲਰ, ਬਿੱਟੂ ਪ੍ਰਧਾਨ ਨਕੋਦਰ, ਅਸ਼ਵਨੀ ਗਿੱਲ, ਕਾਲੀ ਪ੍ਰਧਾਨ ਸ਼ਾਹਕੋਟ, ਪ੍ਰੀਤ ਮੱਟੂ, ਪੱਪਾ ਸਰਪੰਚ ਫਤਹਿ ਪੁਰ, ਜਸਵੀਰ ਸਿੰਘ ਸਾਬਕਾ ਸਰਪੰਚ ਆਦਰਾਮਾਨ,ਜਗੀਰ ਸਿੰਘ ਸਾਬਕਾ ਸਰਪੰਚ ਬੀੜ ਬਾਲੋਕੀ, ਸਰੂਪ ਸੰਧੂ ਸ਼ੰਕਰ, ਮੰਗਾ ਪਹਿਲਵਾਨ, ਮੰਗਤ ਰਾਮ ਸਾਬਕਾ ਸਰਪੰਚ ਝੁੱਗੀਆਂ, ਰਾਜਕੁਮਾਰ ਸਾਬਕਾ ਸਰਪੰਚ ਹਰੀਪੁਰ, ਸੋਨੂੰ ਪ੍ਰਧਾਨ ਪਿੰਡ ਤੰਦਾਉਰਾ,ਮੀਤੀ ਪ੍ਰਧਾਨ ਮਹੇਡੂ, ਸੋਨੀ ਪ੍ਰਧਾਨ ਸਮੈਲਪੁਰ, ਬੰਟੀ ਪ੍ਰਧਾਨ ਮਹਿਸਮ ਪੁਰ, ਬੌਬੀ ਅੰਗਾਕੀੜੀ, ਬਲਜੀਤ ਸਿੰਘ ਮਹਿਸਮ ਪੁਰ, ਬਾਉ ਬੀਟਲ ਝੁੱਗੀਆਂ, ਨਿਰਮਲ ਸਿੰਘ ਥਿੰਦ, ਬਲਵਿੰਦਰ ਸਿੱਧੂ, ਰਮਨ ਮਾਲੂਪੁਰ,ਰਾਜਾ ਨਾਹਰ, ਤੇ ਵੱਖ ਵੱਖ ਜੱਥੇਬੰਦੀਆਂ ਦੇ ਹੋਰ ਵੀ ਬਹੁਤ ਆਗੂ ਹਾਜ਼ਰ ਸਨ।