ਜਲੰਧਰ-(ਮਨਦੀਪ ਕੌਰ )- ਜਲੰਧਰ ਦੇ ਮਿੱਠਾਪੁਰ ਵਿੱਚੋਂ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪਿੰਡ ਅਲੀਗੜ੍ਹ ਦੇ ਇੱਕ ਘਰ ਦੇ ਵਿੱਚ ਦੇਰ ਰਾਤ ਅੱਗ ਲੱਗ ਗਈ। ਜਿਸ ਦੇ ਚਲਦੇ ਘਰ ਦੇ ਵਿੱਚ ਰੱਖਿਆ ਲੱਖਾਂ ਦਾ ਸਾਮਾਨ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦੀ ਸੂਚਨਾ ਘਰ ਦੇ ਮਕਾਨ ਮਾਲਿਕ ਵੱਲੋਂ ਦਮ ਕੱਲ ਵਿਭਾਗ ਨੂੰ ਦਿੱਤੀ ਗਈ। ਲੋਕਾਂ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਹੈ ਕਿ ਦਮ ਕਲ ਵਿਭਾਗ ਦੀ ਟੀਮ ਸੂਚਨਾ ਮਿਲਣ ਦੇ ਤਕਰੀਬਨ ਇੱਕ ਘੰਟੇ ਬਾਅਦ ਮੌਕੇ ਉੱਤੇ ਪਹੁੰਚੀ। ਉਥੋਂ ਦੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਉਦੋਂ ਤੱਕ ਘਰ ਦੇ ਮੈਂਬਰਾਂ ਅਤੇ ਲੋਕਾਂ ਦੀ ਮਦਦ ਦੇ ਨਾਲ ਹੱਦ ਤੋਂ ਜਿਆਦਾ ਅੱਗ ਉੱਪਰ ਕਾਬੂ ਪਾਇਆ ਜਾ ਚੁੱਕਾ ਸੀ।
ਉੱਥੇ ਹੀ ਘਰ ਦੇ ਮੈਂਬਰ ਸਨੀ ਦਾ ਕਹਿਣਾ ਹੈ ਕਿ ਦਮ ਕਲ ਵਿਭਾਗ ਦੀ ਟੀਮ ਨੂੰ ਤਕਰੀਬਨ 10 ਵਜੇ ਸੂਚਨਾ ਦਿੱਤੀ ਗਈ ਸੀ ਕਿ ਘਰ ਦੇ ਵਿੱਚ ਅੱਗ ਲੱਗੀ ਹੈ। ਤੇ ਤਕਰੀਬਨ ਇਕ ਘੰਟੇ ਬਾਅਦ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਹਨ। ਪਰਿਵਾਰ ਦੇ ਸਾਰੇ ਮੈਂਬਰ ਅੰਦਰ ਸੌਂ ਰਹੇ ਸਨ। ਅਤੇ ਜਦੋਂ ਅੱਗ ਲੱਗੀ ਉਹ ਬਾਹਰ ਆਏ ਅਤੇ ਲੋਕਾਂ ਦੀ ਸਹਾਇਤਾ ਦੇ ਨਾਲ ਪਾਣੀ ਬਾਲਟੀਆਂ ਦੇ ਵਿੱਚ ਭਰ ਕੇ ਕਾਫੀ ਹੱਦ ਤੱਕ ਅੱਗ ਉੱਤੇ ਕਾਬੂ ਪਾ ਲਿਆ। ਪਰ ਇਸ ਦੇ ਚਲਦੇ ਘਰ ਦੇ ਵਿੱਚ ਰੱਖਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਉਥੋਂ ਦੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅਗਰ ਦਮ ਕਲ ਵਿਭਾਗ ਦੀਆਂ ਗੱਡੀਆਂ ਟਾਈਮ ਉੱਤੇ ਪਹੁੰਚ ਜਾਂਦੀਆਂ ਤਾਂ ਸ਼ਾਇਦ ਲੱਖਾਂ ਦਾ ਨੁਕਸਾਨ ਨਾ ਹੁੰਦਾ।