ਜਲੰਧਰ -(ਮਨਦੀਪ ਕੌਰ )- ਬਸਤੀ ਬਾਵਾ ਖੇਲ ਦੇ ਨੇੜੇ ਪੈਂਦੀ ਮਧੁਵਨ ਕਲੋਨੀ ਦੇ ਵਿੱਚ ਹਨੇਰੇ ਦੀ ਆੜ ਵਿੱਚ ਚਾਰ ਨੌਜਵਾਨ ਨਸ਼ਾ ਕਰ ਰਹੇ ਸਨ। ਜਿਨਾਂ ਨੂੰ ਮਹੱਲਾ ਨਿਵਾਸੀਆਂ ਵੱਲੋਂ ਫੜ ਲਿਆ ਗਿਆ। ਮੁਹੱਲਾ ਨਿਵਾਸੀਆਂ ਵੱਲੋਂ ਉਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਲਟਾ ਉਹ ਨੌਜਵਾਨ ਮੁਹੱਲਾ ਨਿਵਾਸੀਆਂ ਦੇ ਨਾਲ ਹੀ ਲੜ ਪਏ। ਜਿਸ ਤੋਂ ਬਾਅਦ ਮੁਹੱਲੇ ਵਾਲਿਆਂ ਨੇ ਉਸ ਚਾਰ ਨੌਜਵਾਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ।
ਪਰ ਉਹ ਨੌਜਵਾਨ ਆਪਣੇ ਦਿਲ ਵਿੱਚ ਖੁੰਦਕ ਰੱਖੀ ਬੈਠੇ ਸੀ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਉਹ ਚਾਰੇ ਨੌਜਵਾਨਾਂ ਨੇ ਉੱਥੇ ਆ ਕੇ ਦੋ ਨੌਜਵਾਨਾਂ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਜ਼ਖਮੀ ਸੁਰਿੰਦਰ ਸਿੰਘ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।
ਬਸਤੀ ਬਾਵਾ ਖੇਲ ਦੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਆਪਣੇ ਬਿਆਨਾਂ ਵਿੱਚ ਲਿਖਾਇਆ ਹੈ ਕਿ ਚਾਰ ਲੋਕ ਬੈਠ ਕੇ ਉਹਨਾਂ ਦੀ ਗਲੀ ਦੇ ਵਿੱਚ ਨਸ਼ਾ ਕਰ ਰਹੇ ਸਨ। ਜਿਨਾਂ ਨੂੰ ਉਸ ਨੇ ਆਪਣੇ ਗੁਆਂਢੀ ਪ੍ਰਦੀਪ ਸਿੰਘ ਦੇ ਨਾਲ ਫੜਿਆ। ਅਤੇ ਸਮਝਾ ਕੇ ਛੱਡ ਦਿੱਤਾ। ਕੁਝ ਸਮੇਂ ਬਾਅਦ ਉਹ ਚਾਰ ਨਸ਼ੇੜੀ ਆਪਣੇ 10 12 ਸਾਥੀਆਂ ਦੇ ਸਮੇਤ ਤੇਜ਼ਧਾਰ ਹਥਿਆਰ ਲੈ ਕੇ ਆਇਆ ਅਤੇ ਹੁਣ ਦੇ ਸਾਰ ਹੀ ਹਮਲਾ ਕਰ ਦਿੱਤਾ। ਜਿਸ ਵਿੱਚ ਸੁਰਿੰਦਰ ਸਿੰਘ ਨੂੰ ਬਹੁਤ ਜਿਆਦਾ ਗੰਭੀਰ ਚੋਟਾਂ ਆਈਆਂ ਹਨ। ਬਸਤੀ ਬਾਵਾ ਖੇਲ ਦੀ ਪੁਲਿਸ ਨੇ ਸਾਜਨ,ਬੱਗਾ,ਸਰਗੁਣ,ਸੁਮਿਤ, ਚੀਕੂ ਦੇ ਨਾਲ ਕਈ ਅਗਿਆਤ ਵਿਆਕਤੀਆਂ ਉੱਤੇ ਪਰਚਾ ਦਰਜ ਕੀਤਾ ਹੈ.