Entertainment desk- ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਇੱਕ ਮਾਡਲ ਨੇ ਆਪਣੇ ਸੋਹਰੇ ਪਰਿਵਾਰ ਉੱਤੇ ਗੰਭੀਰ ਆਰੋਪ ਲਗਾਏ ਹਨ। ਉਸਨੂੰ ਇੰਸਟਾਗ੍ਰਾਮ ਉੱਤੇ ਝੂਠੇ ਪਿਆਰ ਦੇ ਲਾਰੇ ਲਗਾ ਕੇ ਅਤੇ ਉਸਨੂੰ ਪਿਆਰ ਦੇ ਜਾਲ ਦੇ ਵਿੱਚ ਫਸਾ ਕੇ ਵਿਆਹ ਕਰਵਾਇਆ। ਵਿਆਹ ਕਰਾਉਣ ਤੋਂ ਬਾਅਦ ਉਸ ਨੂੰ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੀਆਂ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀਆਂ।
ਪੰਜਾਬੀ ਮਾਡਲ ਨੇ ਆਰੋਪ ਲਗਾਇਆ ਹੈ ਕਿ ਉਸ ਦਾ ਪਤੀ ਅਤੇ ਸੋਹਰਾ ਦੋਵੇਂ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਹਨ। ਪਰ ਪੁਲਿਸ ਉਹਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਪੰਜਾਬੀ ਮਾਡਲ ਨੇ ਦੱਸਿਆ ਕਿ ਹੁਣ ਤੱਕ ਉਸ ਦੀਆਂ 10 ਵੈੱਬ ਸੀਰੀਜ਼ OTT ਉੱਤੇ ਰਿਲੀਜ ਹੋ ਚੁੱਕੀਆਂ ਹਨ ।
ਮਾਡਲ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਸ਼ਹਿਰ ਦੀ ਰਹਿਣ ਵਾਲੀ ਹੈ ਅੰਮ੍ਰਿਤਸਰ ਦੇ ਵਿੱਚ ਰਹਿਣ ਦੇ ਕਾਰਨ ਉਸ ਨੂੰ ਛੋਟੇ ਮੋਟੇ ਰੋਲ ਮਿਲ ਰਹੇ ਸਨ। ਪਰ ਉਸ ਦਾ ਸੁਪਨਾ ਹੋਰ ਅੱਗੇ ਵਧਣ ਦਾ ਸੀ। ਇਸੇ ਦੌਰਾਨ ਉਸ ਨੂੰ ਇੰਸਟਾਗਰਾਮ ਉੱਤੇ ਇੱਕ ਮੈਸੇਜ ਮਿਲਿਆ ਪਹਿਲਾਂ ਤਾਂ ਉਸਨੇ ਕਈ ਦਿਨ ਉਸ ਮੈਸੇਜ ਨੂੰ ਨਹੀਂ ਦੇਖਿਆ ਪਰ ਬਾਰ-ਬਾਰ ਮੈਸੇਜ ਆਉਣ ਤੋਂ ਬਾਅਦ ਉਸਨੇ ਮੈਸੇਜ ਦਾ ਜਵਾਬ ਦਿੱਤਾ ਅਤੇ ਇਦਾਂ ਹੀ ਉਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਹੋ ਗਈ। ਇਹ ਮੈਸੇਜ ਮੋਹਾਲੀ ਦੇ ਖਰੜ ਦੇ ਇੱਕ ਨੌਜਵਾਨ ਦਾ ਸੀ। ਜੋ ਆਪਸ ਦੇ ਵਿੱਚ ਗੱਲਬਾਤ ਕਰਨ ਲੱਗੇ ਅਤੇ ਇੱਕ ਦੂਜੇ ਨੂੰ ਜਾਨਣ ਲੱਗੇ।
ਪੰਜਾਬੀ ਮਾਡਲ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬਾਰੇ ਉਸ ਨੌਜਵਾਨ ਨੂੰ ਸਭ ਕੁਝ ਸੱਚ ਦੱਸਿਆ ਪਰ ਉਕਤ ਨੌਜਵਾਨ ਨੇ ਉਸ ਨਾਲ ਝੂਠ ਬੋਲਿਆ ਕਿ ਉਹ ਨਸ਼ਾ ਛੁਡਾਊ ਕੇਂਦਰ ਦਾ ਮੈਂਬਰ ਹੈ । ਅਤੇ ਉਸਦੀ ਭੈਣ ਆਸਟਰੇਲੀਆ ਦੇ ਵਿੱਚ ਰਹਿੰਦੀ ਹੈ। ਉਕਤ ਨੌਜਵਾਨ ਨੇ ਪੰਜਾਬੀ ਮਾਡਲ ਲੜਕੀ ਨੂੰ ਇਹ ਪ੍ਰਸਤਾਵ ਦਿੱਤਾ ਕਿ ਉਹ ਉਸ ਦਾ ਮਾਡਲ ਬਣਨ ਅਤੇ ਅੱਗੇ ਵਧਣ ਦਾ ਸਪਨਾ ਪੂਰਾ ਕਰੇਗਾ ਜਿਸ ਦਾ ਪ੍ਰਸਤਾਵ ਲੜਕੀ ਵੱਲੋਂ ਸਵੀਕਾਰ ਕਰ ਲਿਆ ਗਿਆ ਅਤੇ ਉਹ ਅੰਮ੍ਰਿਤਸਰ ਤੋਂ ਮੋਹਾਲੀ ਲਈ ਰਵਾਨਾ ਹੋ ਗਏ।
ਪੰਜਾਬੀ ਮਾਡਲ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਸਾਰਿਆਂ ਦੀ ਰਜ਼ਾਮੰਦੀ ਦੇ ਨਾਲ ਉਹਨਾਂ ਦੋਨਾਂ ਦਾ ਵਿਆਹ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਗਿਆ ਵਿਆਹ ਤੋਂ ਬਾਅਦ ਉਕਤ ਨੌਜਵਾਨ ਨੇ ਉਸ ਪੰਜਾਬੀ ਮਾਡਲ ਨੂੰ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰੱਖਿਆ ਪਰ ਜਦੋਂ ਉਹ ਉਸਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮਿਲੀ ਤਾਂ ਉਸਨੂੰ ਪਤਾ ਚੱਲਿਆ ਕਿ ਇਹ ਮੁੰਡਾ ਇੱਕ ਨੰਬਰ ਦਾ ਨਸ਼ੇੜੀ ਹੈ ਅਤੇ ਪਰਿਵਾਰਿਕ ਮੈਂਬਰ ਵੀ ਉਸ ਨੂੰ ਕੁਝ ਵੀ ਨਹੀਂ ਦਿੰਦੇ। ਉਸ ਨਸ਼ੇੜੀ ਨੌਜਵਾਨ ਨੇ ਉਕਤ ਪੰਜਾਬੀ ਮਾਡਲ ਦੇ ਨਾਲ ਸਿਰਫ ਇਸ ਕਰਕੇ ਵਿਆਹ ਕਰਵਾਇਆ ਸੀ ਤਾਂ ਜੋ ਉਹ ਉਸ ਦੇ ਜੋੜ ਕੇ ਰੱਖੇ ਪੈਸਿਆਂ ਨੂੰ ਵਰਤ ਸਕੇ ਅਤੇ ਆਪਣੇ ਨਸ਼ੇ ਦੇ ਲਈ ਖਰਚ ਕਰ ਸਕੇ।
ਮਾਡਲ ਨੇ ਦੱਸਿਆ ਕਿ ਉਸ ਸਮੇਂ ਉਸ ਦੇ ਸਪਨੇ ਚਕਨਾਚੂਰ ਹੋ ਗਏ ਜਦੋਂ ਉਸ ਦੇ ਪਤੀ ਨੇ ਉਸ ਦੇ ਵੱਲੋਂ ਜੋੜੇ ਹੋਏ ਪੈਸੇ ਖਰਚ ਕਰਨ ਤੋਂ ਬਾਅਦ ਉਸ ਨੂੰ ਨਸ਼ੇ ਅਤੇ ਦੇ ਵਪਾਰ ਦੇ ਧੰਦੇ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਲੜਕੀ ਵੱਲੋਂ ਇਸ ਚੀਜ਼ ਲਈ ਇਨਕਾਰ ਕੀਤਾ ਗਿਆ ਤਾਂ ਉਸਨੇ ਪੰਜਾਬੀ ਮਾਡਲ ਦੀਆਂ ਅਸ਼ਲੀਲ ਵੀਡੀਓਜ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀਆਂ। ਪੰਜਾਬੀ ਮਾਡਲ ਨੇ ਕਿਹਾ ਕਿ ਨਾ ਤਾਂ ਹੁਣ ਉਸਦੇ ਕੋਲ ਉਸਦਾ ਕਰੀਅਰ ਹੈ ਅਤੇ ਨਾ ਹੀ ਉਸ ਦਾ ਪਰਿਵਾਰ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪੂਰਾ ਪਰਿਵਾਰ ਹੀ ਇਸ ਗਲਤ ਕੰਮ ਦੇ ਵਿੱਚ ਸ਼ਾਮਿਲ ਹੈ।

