ਗੁਰੂ ਕਾ ਜੰਡਿਆਲਾ -(ਮਨਦੀਪ ਕੌਰ)- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਗੁਰੂ ਕਾ ਜੰਡਿਆਲਾ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਜੰਡਿਆਲਾ ਪੁਲਿਸ ਦੇ ਉੱਪਰ ਇੱਕ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੇ ਆਰੋਪ ਲੱਗ ਰਹੇ ਹਨ। ਮਾਮਲਾ ਗੁਰੂ ਕੇ ਜੰਡਿਆਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੇਰ ਰਾਤ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ।
ਜਦੋਂ ਸਵੇਰੇ ਪਰਿਵਾਰਿਕ ਮੈਂਬਰ ਉਸ ਨੂੰ ਮਿਲਣ ਆਉਂਦੇ ਹਨ ਤਾਂ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੁੰਦਾ ਹੈ ਕਿ ਤੁਹਾਡੇ ਪੁੱਤ ਨੂੰ ਬੁਖਾਰ ਹੋਇਆ ਸੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਗਏ ਹਨ। ਅਤੇ ਬਾਅਦ ਵਿੱਚ ਪਤਾ ਚਲਦਾ ਹੈ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਗੁੱਸੇ ਵਿੱਚ ਆਏ ਪਰਿਵਾਰਿਕ ਮੈਂਬਰਾਂ ਨੇ ਗੁਰੂ ਕਾ ਜੰਡਿਆਲਾ ਪੁਲਿਸ ਸਟੇਸ਼ਨ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਅਤੇ ਆਵਾਜਾਈ ਨੂੰ ਬਲੋਕ ਕੀਤਾ।
ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਨ ਹਰਮਨ ਉਮਰ 24 ਸਾਲ ਦੇ ਰੂਪ ਵਿੱਚ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ ਡੰਡਿਆਲਾ ਪੁਲਿਸ ਉੱਤੇ ਗੰਭੀਰ ਆਰੋਪ ਲਗਾਏ ਹਨ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਕੋਈ ਛੋਟੀ ਮੋਟੀ ਲੜਾਈ ਹੋਈ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕੋਲੋਂ ਕੋਈ ਵੀ ਨਸ਼ੇ ਦੀ ਵਸਤੂ ਨਹੀਂ ਸੀ ਮਿਲੀ ਜਾਂ ਕੋਈ ਜਾਣ ਲੇਵਾ ਸਮਾਨ ਨਹੀਂ ਮਿਲਿਆ ਸੀ। ਫਿਰ ਵੀ ਪੁਲਿਸ ਵੱਲੋਂ ਅੱਧੀ ਰਾਤ ਉਸ ਨੂੰ ਟੋਰਚਰ ਕੀਤਾ ਗਿਆ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਦੇ ਚਲਦੇ 24 ਸਾਲਾਂ ਨੌਜਵਾਨ ਦੀ ਮੌਤ ਹੋ ਗਈ।
ਜਦ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਸਾਈਲੈਂਟ ਹਾਰਟ ਅਟੈਕ ਆਇਆ ਸੀ। ਪਰਿਵਾਰਿਕ ਮੈਂਬਰਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਜਿਸ ਤਰਹਾਂ ਜਿਉਂਦਾ ਜਾਗਦਾ ਹੱਸਦਾ ਪੁਲਿਸ ਵਾਲੇ ਚੱਕ ਕੇ ਲੈ ਕੇ ਗਏ ਸੀ। ਉਸੇ ਤਰ੍ਹਾਂ ਹੀ ਉਸਨੂੰ ਵਾਪਸ ਦੇਣ।

