ਅੰਮ੍ਰਿਤਸਰ -(ਮਨਦੀਪ ਕੌਰ )- ਅਜੇ ਸਵੇਰੇ ਸਵੇਰੇ ਸ਼ਹਿਰ ਵਿਚ ਇਕ ਵੱਡਾ ਐਨਕਾਊਂਟਰ ਹੋਇਆ I ਜਿਸ ਦੌਰਾਨ 2 ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਗਿਆ I CIA ਸਟਾਫ ਨੇ ਸਰਹੱਦ ਤੋਂ ਪਾਰ ਦੇ ਨਸ਼ਾ ਨੈੱਟਵਰਕ ਨੂੰ ਤੋੜ ਦੇ ਹੋਏ 2 ਨਸ਼ਾ ਤਸਕਰਾਂ ਨੂੰ ਕਸਬਾ ਸਰਾਏ ਅਮਾਨਤ ਖਾਂ ਨੇੜੇ ਭੂਸੇ ਪਿੰਡ ਦੇ ਗਿਰਫ਼ਤਾਰ ਕੀਤਾ ਗਿਆ I ਜਿਸ ਵਿੱਚੋ ਇਕ ਦੇ ਲਾਟ ਉੱਤੇ ਗੋਲੀ ਲੱਗੀ ਹੈ I ਦੋਵੇ ਤਸਕਰ ਮੋਟਰ ਸਾਈਕਲ ਤੇ ਸਵਾਰ ਸਨ I SSP ਅਭਿਮਨਿਊ ਰਾਣਾ ਨੇ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ CIA ਸਟਾਫ ਦੀ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਪੁਲਿਸ ਨੇ ਓਹਨਾ 2 ਨੌਜਵਾਨਾਂ ਨੂੰ ਰੋਕਣਾ ਚਾਹਿਆ ਤਾ ਓਹਨਾ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿਤੀਆਂ I ਜਦੋਂ ਕਿ ਜਵਾਬੀ ਕਾਰਵਾਈ ’ਚ ਇਕ ਦੀ ਲੱਤ ’ਤੇ ਗੋਲੀ ਲੱਗੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ। ਜਿਸਦੀ ਪਛਾਣ ਸੁਖਦੇਵ ਸਿੰਘ ਉਰਫ ਦੇਵ ਵਾਸੀ ਰਤਨ ਕਲਾਂ ਵਜੋਂ ਹੋਈ ਹੈ। ਜਦੋਂਕਿ ਉਸਦਾ ਦੂਜਾ ਸਾਥੀ ਸਵਰਨ ਕੁਮਾਰ ਵਾਸੀ ਘੋਨੇਵਾਲ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਕੁਝ ਦੂਰੀ ਤੋਂ ਕਾਬੂ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਦੋਵਾਂ ਕੋਲੋਂ ਦੋ ਪਿਸਟਲ ਬਰਾਮਦ ਹੋਏ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਚੱਲਦੇ ਪੰਜਾਬ ਪੁਲਿਸ ਨਸ਼ਾ ਤਸਕਾਰਾਂ ਨੂੰ ਕਾਬੂ ਕਰਨ ਚ ਵੱਡੀ ਸਫਲਤਾ ਹਾਸਿਲ ਕਰ ਰਹੀ ਹੈ। ਜਿਸ ਕਰਕੇ ਥਾਂ-ਥਾਂ ਪੁਲਿਸ ਚੈਕਿੰਗ ਕਰ ਰਹੀ ਹੈ ਤੇ ਪੰਜਾਬ ਚ ਨਸ਼ਾ ਫੈਲਾਉਣ ਵਾਲਿਆਂ ਉੱਤੇ ਐਕਸ਼ਨ ਕਰਕੇ ਨਸ਼ੇ ਦੀ ਚੈਨ ਤੋੜਨ ‘ਚ ਕਾਮਯਾਬੀ ਹਾਸਿਲ ਕਰ ਰਹੀ ਹੈ।