ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਗੱਜਾ ਜੈਨ ਸਿੰਘ ਕਲੋਨੀ ਦੇ ਵਿੱਚ ਸਥਿਤ ਇੱਕ ਹੋਟਲ ਦੇ ਵਿੱਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ। ਇਸ ਹੋਟਲ ਦੇ ਵਿੱਚੋਂ ਨਾਬਾਲਗ ਕੁੜੀਆਂ ਅਤੇ ਮੁੰਡੇ ਰੰਗੇ ਹੱਥੀ ਫੜੇ ਗਏ। ਦੱਸ ਦਈਏ ਇਹ ਮੋਤੀ ਨਗਰ ਥਾਣੇ ਦੇ ਅਧੀਨ ਆਉਂਦਾ ਖੇਤਰ ਹੈ। ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ।
ਜਾਣਕਾਰੀ ਦੇ ਮੁਤਾਬਕ ਮੌਕੇ ਤੋਂ ਪੁਲਿਸ ਨੇ ਚਾਰ ਕੁੜੀਆਂ ਅਤੇ ਅੱਠ ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜਿਨਾਂ ਦੇ ਵਿੱਚੋਂ ਦੋ ਕੁੜੀਆਂ 11ਵੀ ਕਲਾਸ ਦੀਆਂ ਵਿਦਿਆਰਥਣ ਹਨ। ਹੋਟਲ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਦੇ ਡੀਵੀਆਰ ਨੂੰ ਵੀ ਪੁਲਿਸ ਵੱਲੋਂ ਕਾਬੂ ਵਿੱਚ ਕਰ ਲਿਆ ਗਿਆ ਹੈ। ਤਾਂ ਜੋ ਹੋਟਲ ਦੇ ਵਿੱਚ ਹੋਣ ਵਾਲੀਆਂ ਹੋਰ ਵੀ ਗਤੀਵਿਧੀਆਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ।
ਛਾਪੇਮਾਰੀ ਦੇ ਦੌਰਾਨ ਇਹ ਸਾਬਤ ਹੋਇਆ ਹੈ ਕਿ ਇਹ ਕੁੜੀਆਂ ਕਾਲਜ ਦੀਆਂ ਵਿਦਿਆਰਥਨਾਂ ਹਨ ਅਤੇ ਕੁਝ ਬੱਚਿਆਂ ਦੇ ਸਕੂਲ ਬੈਗ ਵੀ ਹੋਟਲ ਦੇ ਵਿੱਚੋਂ ਬਰਾਮਦ ਕੀਤੇ ਗਏ ਹਨ । ਹੋਟਲ ਵਿੱਚ ਪਈ ਰੇਟ ਦੇ ਦੌਰਾਨ ਹੋਟਲ ਦੇ ਮਾਲਕ ਮੌਕੇ ਤੇ ਮੌਜੂਦ ਨਹੀਂ ਸਨ ਜਦੋਂ ਪੁਲਿਸ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਤਾਂ ਉਹ ਟਾਲ -ਮਟੋਲ ਕਰਦੇ ਨਜ਼ਰ ਆਏ।

