ਜਲੰਧਰ -(ਮਨਦੀਪ ਕੌਰ )-ਜਲੰਧਰ ਵਿਚ ਪੁਲਿਸ ਵਲੋਂ ਲਗਾਤਾਰ ਹੋਟਲਾ ਅਤੇ ਸਪਾ ਸੈਂਟਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ I ਜਿਸ ਦੇ ਚਲਦੇ ਅੱਜ M 2 ਫ਼ੂਡ ਕੋਰਟ ਵਿਚ ਰੇਡ ਕੀਤੀ ਗਈ ਹੈ I ਮਿਲੀ ਜਾਣਕਾਰੀ ਮੁਤਾਬੀਰ SP ਆਤਿਸ਼ ਭਾਟੀਆ ਦੇ ਨਾਲ ਥਾਣਾ 1 ਦੀ ਪੁਲਿਸ ਨੇ M 2 ਫ਼ੂਡ ਕੋਰਟ ਵਿਚ ਰੇਡ ਕੀਤੀ ਹੈ I ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕੁੱਛ ਸਮੇ ਤੋਂ ਐਥੇ ਹੁੱਕਾ ਪਿਲਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ I ਜਿਸ ਤੋਂ ਬਾਅਦ ਅਜੇ ਪੁਲਿਸ ਵਲੋਂ ਰੇਡ ਕੀਤੀ ਗਈ ਹੈ I
ਮੌਕੇ ਉੱਤੇ SP ਆਤਿਸ਼ ਭਾਟੀਆ ਨੇ ਦੱਸਿਆ ਕੇ ਓਹਨਾ ਨੂੰ ਐਥੇ ਕੁਛ ਆਪਤੀ ਜਨਕ ਸਾਮਾਨ ਬਰਾਮਦ ਹੋਇਆ ਹੈ I ਜਿਸ ਦੀ ਜਾਂਚ ਕੀਤੀ ਜਾ ਰਹੀ ਹੈ I ਪੁਲਿਸ ਨੇ ਦੱਸਿਆ ਕੇ ਇਹ ਇਕ ਰੁਟੀਨ ਚੈਕਿੰਗ ਹੈ I ਜਿਸ ਦੇ ਚਲਦੇ ਓਹਨਾ ਨੂੰ ਟੇਬਲਾਂ ਕੋਲੋਂ ਕੁੱਛ ਆਪਤੀ ਜਨਕ ਸਾਮਾਨ ਬਰਾਮਦ ਹੋਇਆ ਹੈ I ਪੁਲਿਸ ਨੇ ਓਥੋਂ ਕੁੱਛ ਨੌਜਵਾਨਾਂ ਨੂੰ ਵੀ ਰਾਉਂਡ ਅਪ ਕੀਤਾ ਹੈ