ਫਾਜ਼ਿਲਕਾ -(ਮਨਦੀਪ ਕੌਰ )- ਫਾਜ਼ਿਲਕਾ ਦੇ ਪਿੰਡ ਝੰਗੜ ਭੈਣੀ ਵਿੱਚ ਇੱਕ ਮੁੰਡੇ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਪੁਲਿਸ ਉੱਤੇ ਹੀ ਹਮਲਾ ਕਰ ਦਿੱਤਾ। ਪੁਲਿਸ ਨੂੰ 112 ਉੱਤੇ ਲੜਾਈ ਝਗੜੇ ਦੀ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਸਦਰ ਥਾਨਾ ਦੀ ਪੁਲਿਸ ਮੌਕੇ ਤੇ ਪਹੁੰਚੀ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਇੱਕ ਲੜਕੇ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ ਤੇਜਧਾਰ ਹਥਿਆਰ ਬਰਾਮਦ ਹੋਇਆ । ਜਦੋਂ ਪੁਲਿਸ ਨੇ ਉਕਤ ਲੜਕੇ ਨੂੰ ਗੱਡੀ ਦੇ ਵਿੱਚ ਬਿਠਾਇਆ ਤਾਂ ਪਿੰਡ ਵਾਸੀਆਂ ਨੇ ਉਹਨਾਂ ਦੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਅਤੇ ਦੋਸ਼ੀ ਨੌਜਵਾਨ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੱਢ ਲਿਆ। ਜਿਸ ਦੀ ਇੱਕ ਵੀਡੀਓ ਵੀ ਇੰਟਰਨੈਟ ਉੱਤੇ ਬਹੁਤ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਿਕ ਪੁਲਿਸ ਨੇ ਉਸ ਵਿਅਕਤੀ ਨੂੰ ਇੱਕ ਤੇਜ਼ਧਾਰ ਹਥਿਆਰ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਸ਼ਿਕਾਇਤ ਮਲੀ ਸੀ ਕਿ ਕੋਈ ਲੜਾਈ ਝਗੜਾ ਹੋ ਰਿਹਾ ਹੈ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਬਾਕੀ ਸਾਰੇ ਵਿਅਕਤੀ ਫਰਾਰ ਹੋ ਚੁੱਕੇ ਸਨ ਇੱਕ ਵਿਅਕਤੀ ਤੇਜ਼ਧਾਰ ਹਥਿਆਰ ਦੇ ਨਾਲ ਗ੍ਰਿਫ਼ਤਾਰ ਹੋਇਆ। ਜਿਸ ਨੂੰ ਲੜਾਈ ਸ਼ਾਂਤ ਕਰਾਉਣ ਵਾਸਤੇ ਪੁਲਿਸ ਨੇ ਫੜ ਕੇ ਗੱਡੀ ਦੇ ਵਿੱਚ ਬਿਠਾਇਆ ਤਾਂ ਨੌਜਵਾਨ ਦੇ ਘਰਦਿਆਂ ਨੇ ਅਤੇ ਪਿੰਡ ਵਾਲਿਆਂ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ।
ਐਸਐਚਓ ਸਦਰ ਥਾਣਾ ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਹਰਨੇਕ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਸਨ । ਉਸ ਨੌਜਵਾਨ ਦੇ ਕੋਲ ਤੇਜ ਹਥਿਆਰ ਸੀ। ਪੁਲਿਸ ਲੜਾਈ ਨੂੰ ਸ਼ਾਂਤ ਕਰਾਉਣ ਲਈ ਬਸ ਉਸ ਲੜਕੇ ਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੀ ਸੀ। ਪਰ ਉਕਤ ਲੋਕਾਂ ਨੇ ਪੁਲਿਸ ਦੇ ਨਾਲ ਝੜਪ ਕਰਕੇ ਉਸ ਨੌਜਵਾਨ ਨੂੰ ਛੁਡਵਾ ਲਿਆ।
ਇਸ ਘਟਨਾ ਵਿੱਚ ਪੁਲਿਸ ਨੇ ਗੁਰਨਾਮ ਸਿੰਘ, ਲਕਸ਼ਮਣ ਸਿੰਘ, ਸਤਨਾਮ ਸਿੰਘ ਸਮੇਤ ਕੁੱਲ ਅੱਠ ਲੋਕਾਂ ਉੱਤੇ ਪਰਚਾ ਦਰਜ ਕੀਤਾ ਹੈ। ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨਗੇ।