ਜਲੰਧਰ -(ਮਨਦੀਪ ਕੌਰ )- ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਆਦੇਸ਼ ਜਾਰੀ ਕੀਤੇ ਹਨ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਖੇਤਰ ਵਿਚ ਸਿਰਫ ਲਾਇਸਂਸ ਸ਼ੁਦਾ ਦੁਕਾਨਾਂ ਨੂੰ ਛੱਡ ਕੇ ਕਿਸੇ ਵੀ ਹੋਰ ਦੁਕਾਨਦਾਰ ਨੂੰ ਪਟਾਕੇ ਵੇਚਣ ਦੀ ਅਨੁਮਤੀ ਨਹੀਂ ਹੋਵੇਗੀ। ਸਾਈਲੈਂਸ ਜੋਨ ਵਿੱਚ ਕਿਸੀ ਵੀ ਸਮੇਂ ਪਟਾਕੇ ਚਲਾਣ ਉੱਤੇ ਪੂਰੀ ਪਾਬੰਦੀ ਹੋਵੇਗੀ। ਇਸ ਦੇ ਇਲਾਵਾ ਸੂਚੀ ਪਿੰਡ ਦੀ ਸੀਮਾ ਦੇ ਅੰਦਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੇ ਤੇਲ ਟਰਮੀਨਲਾ ਦੇ 500 ਗੱਜ ਦੇ ਘੇਰੇ ਦੇ ਅੰਦਰ ਵੀ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਜਾਰੀ ਕੀਤੇ ਹੋਏ ਆਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਕਿ ਖਿਲੋਣੇ ਅਤੇ ਇਲੈਕਟਰੋਨਿਕ ਵਸਤੂਆਂ ਦੇ ਤੌਰ ਤੇ ਤਿਆਰ ਕੀਤੇ ਗਏ ਪਟਾਕਿਆਂ ਉੱਤੇ ਵੀ ਪੂਰੀ ਤਰਹਾਂ ਪਾਬੰਦੀ ਹੋਵੇਗੀ। ਲਾਈਸੈਂਸ ਧਾਰਕਾਂ ਨੂੰ ਦੁਕਾਨ ਉੱਤੇ ਬਿਕਰੀ ਦੇ ਲਈ ਪਟਾਕੇ ਕੇਵਲ ਲਾਈਸੈਂਸੀ ਫੈਕਟਰੀ ਜਾਂ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਕੰਪਨੀ ਤੋਂ ਹੀ ਖਰੀਦਣ ਦੀ ਅਨੁਮਤੀ ਹੋਵੇਗੀ। ਲਾਈਸੈਂਸ ਧਾਰਕ ਕੇਵਲ ਗਰੀਨ ਪਟਾਕੇ ਹੀ ਵੇਚ ਸਕਣਗੇ ਆਦੇਸ਼ਾਂ ਦੇ ਅਨੁਸਾਰ ਜੁੜੇ ਹੋਏ ਪਟਾਕੇ ਜਿੱਦਾਂ ਲੜੀ ਆਦਿ ਦਾ ਨਿਰਮਾਣ ਕਰਨਾ ,ਬਿਕਰੀ ਅਤੇ ਉਪਯੋਗ ਉੱਤੇ ਵੀ ਪੂਰੀ ਪਾਬੰਦੀ ਹੋਵੇਗੀ। ਉਹ ਪਟਾਕੇ ਜੇ ਨਾ ਨਾਲ ਵੱਡੇ ਪੈਮਾਨੇ ਉੱਤੇ ਹਵਾ ਅਤੇ ਨੋਇਸ ਪੋਲਿਊਸ਼ਨ ਅਤੇ ਹੋਰ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ । ਉਹਨਾਂ ਪਟਾਕਿਆਂ ਦੀ ਬਿਕਰੀ ਉੱਤੇ ਪੂਰੀ ਤਰਾਂ ਪਾਬੰਦੀ ਹੋਵੇਗੀ। ਲਾਇਸੈਂਸ ਧਾਰਕ ਵਿਦੇਸ਼ੀ ਮੂਲ ਦੇ ਪਟਾਕੇ ਨਾ ਤਾਂ ਰੱਖ ਸਕਣਗੇ ਅਤੇ ਨਾ ਹੀ ਵੇਚ ਸਕਣਗੇ।
ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਕਿ ਦਿਵਾਲੀ ਦੇ ਤਿਉਹਾਰ ਉੱਤੇ ਕੇਵਲ ਰਾਤ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਹੀ ਪਟਾਕੇ ਚਲਾਏ ਜਾਣਗੇ। ਇਸ ਤੋਂ ਇਲਾਵਾ ਕ੍ਰਿਸਮਸ ਅਤੇ ਨਵੇਂ ਸਾਲ ਉੱਤੇ ਰਾਤ 11:55 ਤੋਂ 12:30 ਤੱਕ ਪਟਾਕੇ ਚਲਾਏ ਜਾ ਸਕਣਗੇ। ਜਦ ਕਿ ਗੁਰਪੁਰਬ ਉੱਤੇ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਅਨੁਮਤੀ ਹੋਵੇਗੀ। ਜਾਰੀ ਕੀਤੇ ਹੋਏ ਨਿਰਦੇਸ਼ਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਲਾਈਸੈਂਸ ਸ਼ੁਦਾ ਦੁਕਾਨਾਂ ਨੂੰ ਛੱਡ ਕੇ ਕੋਈ ਵੀ ਹੋਰ ਦੁਕਾਨਦਾਰ ਪਟਾਕੇ ਸਟੋਰ ਨਹੀਂ ਕਰ ਸਕੇਗਾ। ਅਗਰ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਨਿਰਦੇਸ਼ 7:11:2025 ਤੱਕ ਲਾਗੂ ਰਹੇਗਾ।