ਲੁਧਿਆਣਾ -(ਮਨਦੀਪ ਕੌਰ)-ਸਰਕਾਰ ਤੋਂ ਨਾਰਾਜ਼ ਬਿਜਲੀ ਕਰਮਚਾਰੀਆਂ ਵੱਲੋਂ 11 ਤੋਂ 13 ਅਗਸਤ ਤੱਕ ਕੀਤੀ ਜਾ ਰਹੀ ਤਿੰਨ ਦਿਨਾਂ ਦੀ ਸਮੂਹਿਕ ਛੁੱਟੀਆਂ ਨੂੰ ਦੋ ਦਿਨ ਹੋਰ ਵਧਾ ਦਿੱਤਾ ਗਿਆ ਹੈ। ਹੜਤਾਲ ਤੇ ਬੈਠੇ ਕਰਮਚਾਰੀਆਂ ਨੇ ਇਹ ਚੇਤਾਵਨੀ ਦਿੱਤੀ ਕਿ ਅਗਰ 15 ਅਗਸਤ ਤੋਂ ਬਾਅਦ ਵੀ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਕਰਮਚਾਰੀ ਅਨਗਿਨਤ ਕਾਲ ਤੱਕ ਹੜਤਾਲ ਤੇ ਬੈਠੇ ਰਹਿਣਗੇ।
ਇਸ ਦੇ ਚਲਦੇ 15 ਅਗਸਤ ਨੂੰ ਸਵਤੰਤਰਤਾ ਦਿਵਸ ਅਤੇ 16 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਅਫਸਰ ਉੱਤੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਦੇ ਲਈ ਪੰਜਾਬ ਰਾਜ ਬਿਜਲੀ ਨਿਗਮ ਨੂੰ ਹੁਣ ਤੋਂ ਹੀ ਰਣਨੀਤੀ ਬਣਾਉਣੀ ਹੋਵੇਗੀ। ਤਾਂ ਕਿ ਅਗਰ ਇਦਾਂ ਦੀ ਸਥਿਤੀ ਸਾਹਮਣੇ ਆਉਂਦੀ ਹੈ ਤਾਂ ਉਸ ਉੱਤੇ ਕਾਬੂ ਪਾਇਆ ਜਾ ਸਕੇ।
ਬਿਜਲੀ ਕਰਮਚਾਰੀਆਂ ਦੀ ਪੀ,ਐਸ,ਈ,ਬੀ, ਕਰਮਚਾਰੀ ਸੰਯੁਕਤ ਮੰਚ, ਬਿਜਲੀ ਮੁਲਾਜ਼ਿਮ ਏਕਤਾ ਮੰਚ, ਗ੍ਰਿਡ ਯੂਨੀਅਨ, ਏ ਓ ਜੇ ਈ ਅਤੇ ਪਾਵਰ ਕੌਮ, ਪੰਜਾਬ ਟੀਮ ਨੇ ਇਹ ਘੋਸ਼ਣਾ ਕੀਤੀ ਹੈ ਕਿ ਬੁੱਧਵਾਰ ਨੂੰ ਉਹਨਾਂ ਦੀ ਹੜਤਾਲ ਦਾ ਤੀਸਰਾ ਅਤੇ ਆਖਰੀ ਦਿਨ ਸੀ ਲੇਕਿਨ ਅਜੇ ਤੱਕ ਵੀ ਪੰਜਾਬ ਸਰਕਾਰ, ਬਿਜਲੀ ਮੰਤਰੀ, ਪਾਵਰ ਕਾਮ ਪ੍ਰਬੰਧਕ ਦੁਆਰਾ ਕਰਮਚਾਰੀਆਂ ਦੁਆਰਾ ਮੰਗੀਆਂ ਗਈਆਂ 25 ਮੰਗਾਂ ਵਿੱਚੋਂ ਕਿਸੇ ਬਾਰੇ ਵੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ 15 ਅਗਸਤ ਨੂੰ ਸਵਤੰਤਰਤਾ ਦਿਵਸ ਉੱਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਆਉਣ ਵਾਲੇ ਸਰਕਾਰੀ ਪ੍ਰਤੀਨਿਧੀਆਂ ਨੂੰ ਕਾਲੇ ਝੰਡੇ ਦਿਖਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ।
ਇਸ ਮਾਮਲੇ ਦੇ ਸੰਬੰਧ ਵਿੱਚ ਪਾਵਰ ਕੌਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਕਿਹਾ ਕਿ ਉਹਨਾਂ ਦੀ ਟੀਮ ਸ਼ਹਿਰ ਵਾਸੀਆਂ ਦੀ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਹੱਲ ਕੱਢਣ ਲਈ ਪੂਰੀ ਤਰਹਾਂ ਪ੍ਰਤੀਬੱਧ ਹੈ। ਜੋ ਮੀਹ ਦੀ ਪਰਵਾਹ ਨਾ ਕੀਤੇ ਬਿਨਾਂ ਸੜਕਾਂ ਉੱਤੇ ਦਿਨ ਰਾਤ ਕੰਮ ਕਰਦੇ ਹਨ।