ਵੈੱਬ ਡੈਸਕ – ਆਰਬੀਆਈ ਲੋਨ ਦੀ ਵਸੂਲੀ ਦੇ ਲਈ ਇੱਕ ਨਵਾਂ ਅਤੇ ਆਸਾਨ ਤਰੀਕਾ ਅਪਣਾਉਣ ਦੀ ਯੋਜਨਾਂ ਬਣਾ ਰਹੀ ਹੈ। ਇਸ ਯੋਜਨਾ ਦੇ ਰਾਹੀਂ ਅਗਰ ਕੋਈ ਵਿਅਕਤੀ ਆਪਣੀ EMI ਨਹੀਂ ਭਰਦਾ ਤਾਂ ਲੋਨ ਦੇਣ ਵਾਲੇ ਕੰਪਨੀ ਦੂਰ ਬੈਠੇ ਹੀ ਉਸ ਵਿਅਕਤੀ ਦਾ ਮੋਬਾਇਲ ਫੋਨ ਲੋਕ ਕਰ ਸਕੇਗੀ।
ਰਿਪੋਰਟਾਂ ਮੁਤਾਬਕ RBI ਆਪਣੇ ਫੇਅਰ ਪ੍ਰੈਕਟਿਸ ਕੋਡ ‘ਚ ਸੋਧ ਕਰਨ ਦੀ ਤਿਆਰੀ ਕਰ ਰਿਹਾ ਹੈ। ਨਵੇਂ ਨਿਯਮਾਂ ਦੇ ਤਹਿਤ, ਲੋਨ ਦੇਣ ਵਾਲੀਆਂ ਕੰਪਨੀਆਂ ਨੂੰ ਗਾਹਕ ਤੋਂ ਪਹਿਲਾਂ ਹੀ ਫੋਨ ਲੌਕ ਕਰਨ ਦੀ ਸਹਿਮਤੀ ਲੈਣੀ ਪਵੇਗੀ। ਨਾਲ ਹੀ, ਗਾਹਕ ਦੇ ਨਿੱਜੀ ਡਾਟਾ ਦੀ ਵਰਤੋਂ ‘ਤੇ ਪਾਬੰਦੀ ਹੋਵੇਗੀ। ਪਿਛਲੇ ਸਾਲ RBI ਨੇ ਇਸ ਤਰ੍ਹਾਂ ਦੇ ਨਿਯਮ ‘ਤੇ ਰੋਕ ਲਾ ਦਿੱਤੀ ਸੀ, ਪਰ ਹੁਣ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨਾਲ ਗੱਲਬਾਤ ਤੋਂ ਬਾਅਦ ਇਸ ਨੂੰ ਮੁੜ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਆਰਬੀਆਈ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਵਿਅਕਤੀ ਦਾ ਪਰਸਨਲ ਡਾਟਾ ਸੁਰੱਖਿਅਤ ਰਹੇਗਾ ਕੰਪਨੀਆਂ ਨੂੰ ਸਿਰਫ ਮੋਬਾਈਲ ਫੋਨ ਲੋਕ ਕਰਨ ਦਾ ਹੱਕ ਹੋਵੇਗਾ ਨਾ ਕਿ ਪਰਸਨਲ ਡਾਟਾ ਇਸਤੇਮਾਲ ਕਰਨ ਦਾ।
ਇਹ ਤਕਨੀਕ ਕੁਝ ਇਸ ਤਰ੍ਹਾਂ ਕੰਮ ਕਰੇਗੀ:-
- ਲੋਨ ਲੈਣ ਦੇ ਸਮੇਂ ਗਾਹਕ ਦੇ ਮੋਬਾਈਲ ਦੇ ਵਿੱਚ ਇੱਕ ਖਾਸ ਈਐਮਆਈ ਲੋਕਰ ਐਪ ਇੰਸਟਾਲ ਕਰਾਇਆ ਜਾਵੇਗਾ।
- ਜਦੋਂ ਈਐਮਆਈ ਦਾ ਸਮੇਂ ਆਏਗਾ ਤਾਂ ਇਹ ਐਪ ਤੁਹਾਨੂੰ ਰਿਮਾਇੰਡਰ ਦਵੇਗਾ, ਜਦੋਂ ਰਿਮਾਇੰਡਰ ਦੇਣ ਦੇ ਬਾਅਦ ਵੀ ਤੁਸੀਂ ਈਐਮਆਈ ਨਹੀਂ ਭਰਦੇ ਤਾਂ ਲੋਨ ਦੇਣ ਵਾਲੀ ਕੰਪਨੀ ਇਸ ਐਪ ਦੇ ਜਰੀਏ ਤੁਹਾਡਾ ਫੋਨ ਲੋਕ ਕਰ ਸਕਣਗੇ।
- ਬਕਾਇਆ ਈਐਮਆਈ ਭਰਨ ਤੋਂ ਬਾਅਦ ਹੀ ਕੰਪਨੀ ਤੁਹਾਨੂੰ ਫੋਨ ਨੂੰ ਅਨਲੋਕ ਕਰਨ ਦਾ ਕੋਡ ਪ੍ਰੋਸੈਸ ਸ਼ੁਰੂ ਕਰੇਗੀ।