ਪੰਜਾਬ –ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹ ਵਾਲੇ ਵਿਦਿਆਰਥੀਆਂ ਦੇ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਯੂਨੀਵਰਸਿਟੀ ਨੇ ਵੀਰਵਾਰ ਨੂੰ ਹੋਣ ਵਾਲੀਆਂ ਬੀ,ਏ ਜਰਨਲ( ਦੂਜੇ ਸਮੈਸਟਰ )ਦੀਆਂ ਅੰਗਰੇਜ਼ੀ ਇਲੈਕਟਿਵ, ਹਿੰਦੀ ਇਲੈਕਟਿਵ ਅਤੇ ਪੰਜਾਬੀ ਇਲੈਕਟਿਵ ਦੀਆਂ ਪ੍ਰੀਖਿਆਵਾਂ 6 ਅਕਤੂਬਰ ਤੱਕ ਮੁਲਤਵੀ ਕਰ ਦਿੱਤੀਆਂ ਸਨ।
ਯੂਨੀਵਰਸਟੀ ਦੇ ਕੰਟਰੋਲਰ ਆਫ ਐਗਜਾਮੀਨੇਸ਼ਨ ਪ੍ਰੋਫੈਸਰ ਜਗਤ ਭੂਸ਼ਣ ਨੇ ਦੱਸਿਆ ਕਿ 26 ਮਈ ਨੂੰ ਹੋਣ ਵਾਲੀਆਂ ਬੀ,ਏ ਜਨਰਲ ਦੂਜੇ ਸਮੈਸਟਰ ਦੀਆਂ ਅੰਗਰੇਜ਼ੀ ,ਹਿੰਦੀ ਅਤੇ ਪੰਜਾਬੀ ਇਲੈਕਟਿਵ ਪ੍ਰੀਖਿਆਵਾਂ ਕੁਝ ਪ੍ਰਸ਼ਾਸਨਿਕ ਕਾਰਨਾ ਕਰਕੇ ਰੱਦ ਕਰ ਦਿੱਤੀਆਂ ਗਈਆਂ ਸਨ ਹੁਣ ਇਹ ਪ੍ਰੀਖਿਆਵਾਂ 31 ਮਈ ਲਈ ਮੁੜ ਤੈਅ ਕੀਤੀਆਂ ਗਈਆਂ ਸਨ। ਉਹ 6 ਅਕਤੂਬਰ ਨੂੰ ਆਪਣੀਆਂ ਸੰਬੰਧਿਤ ਪਰਖਿਆਵਾਂ ਦੇ ਸਕਦੇ ਹਨ ਵਿਦਿਆਰਥੀ ਹੋਰ ਜਾਣਕਾਰੀ ਲਈ ਪੰਜਾਬ ਯੂਨੀਵਰਸਿਟੀ ਦੀ ਵੈਬਸਾਈਟ ਉੱਤੇ ਵੀ ਲੋਗਿਨ ਕਰ ਸਕਦੇ ਹਨ।
ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੜ੍ਹਾਈ ਦੇ ਸਮਗਰੀ ਦਾ ਧਿਆਨ ਕੇਂਦਰਿਤ ਰੱਖਣ ਅਤੇ ਨਵੇਂ ਤਾਰੀਖਾਂ ਮੁਤਾਬਕ ਤਿਆਰੀਆਂ ਜਾਰੀ ਰੱਖਣ ਇਹ ਫੈਸਲੇ ਨਾਲ ਵਿਦਿਆਰਥੀਆਂ ਦੇ ਅਧਿਆਨ ਅਤੇ ਤਿਆਰੀ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਲਈ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਦੀ ਮੁਲਤਵੀ ਸਮੇਂ ਸਮੇਂ ਤੇ ਜਾਣਕਾਰੀ ਜਾਰੀ ਕਰਨਾ ਜਰੂਰੀ ਸਮਝਿਆ ਹੈ।

