ਫ਼ਾਜ਼ਿਲਕਾ -(ਮਨਦੀਪ ਕੌਰ )- ਜਿੱਥੇ ਲੋਕਾ ਦਾ ਆਪਸ ਵਿੱਚ ਪਿਆਰ ਅਤੇ ਸਨੇਹ ਘਟ ਰਿਹਾ ਹੈ । ਉੱਥੇ ਹੀ ਜਾਨਵਰਾਂ ਨਾਲ ਪਿਆਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ।ਹਰ ਰੋਜ਼ ਰਿਸ਼ਤਿਆ ਨੂੰ ਤਾਰ ਤਾਰ ਕਰਨ ਦਾ ਮਾਮਲਾ ਸਾਮ੍ਹਣੇ ਆਉਂਦਾ ਹੈ ।ਪਰ ਅੱਜ ਇਕ ਅਨੋਖਾ ਮਾਮਲਾ ਸਾਮ੍ਹਣੇ ਆਇਆ ਹੈ । ਅਜਿਹਾ ਹੀ ਇਕ ਮਾਮਲਾ ਫ਼ਾਜ਼ਿਲਕਾ ਤੋ ਦੇਖਣ ਨੂੰ ਮਿਲਿਆ ਹੈ । ਜਿੱਥੇ ਕਿਸੀ ਪਰਿਵਾਰ ਦਾ ਬਿੱਲਾ ਗੁੰਮ ਹੋ ਗਿਆ । ਉਸ ਪਰਿਵਾਰ ਨੇ ਆਪਣੇ ਬਿੱਲੇ ਨੂੰ ਲੱਭਣ ਲਈ ਉਸ ਲਈ ਗਲੀ ਗਲੀ ਵਿਚ ਅਨਾਊਂਸਮੈਂਟ ਕਰਵਾ ਦਿੱਤੀ ।
ਜਿਸ ਵਿਚ ਓਹਨਾ ਨੇ ਆਪਣੇ ਪਾਲਤੂ ਬਿੱਲੇ ਦੀ ਪੂਰੀ ਜਾਣਕਾਰੀ ਦਿੱਤੀ ਹੈ ।ਓਹਨਾ ਕਿਹਾ ਕਿ ਇਹ ਬਿੱਲਾ ਘਰੋ ਕੀਤੇ ਚਲਾ ਗਿਆ ਹੈ । ਕੇ ਕਿਸੀ ਨੂੰ ਦਿੱਸੇ ਤਾਂ ਉਹ ਓਹਨਾ ਨੂ ਦੱਸ ਦਵੇ। ਓਹਨਾ ਆਪਣੀ ਪੂਰੀ ਜਾਣਕਾਰੀ ਇਕ ਵੀਡਿਓ ਰਾਹੀਂ ਸਾਂਝੀ ਕੀਤੀ ਹੈ ।ਅਤੇ ਵੀਡਿਓ ਖੂਬ ਇੰਟਰਨੈੱਟ ਉੱਤੇ ਵਾਈਰਲ ਹੋ ਰਹੀ ਹੈ।ਕੀ ਓਹਨਾ ਦਾ ਬਿੱਲਾ ਚਿੱਟੇ ਅਤੇ ਭੂਰੇ ਰੰਗ ਦਾ ਹੈ । ਇਸ ਤੋ ਪਤਾ ਲਗਦਾ ਹੈ ਕੇ ਲੋਕਾ ਦਾ ਇਨਸਾਨੀ ਖੂਨ ਤੋ ਵੱਧ ਦਿਨੋ ਦਿਨੋ ਜਾਨਵਰਾਂ ਨਾਲ ਪਿਆਰ ਵਧਦਾ ਜਾ ਰਿਹਾ ਹੈ। ਅਤੇ ਓਹਨਾ ਨੇ ਬਿੱਲੇ ਨੂੰ ਲੱਭਣ ਵਾਲੇ ਲਈ ਇਨਾਮ ਵੀ ਰੱਖਿਆ ਹੈ ।

