ਜਲੰਧਰ -(ਮਨਦੀਪ ਕੌਰ )- ਮਕਸੂਦਾ ਮੰਡੀ ਵਿੱਚ ਇੱਕ ਵਿਅਕਤੀ ਦਾ ਮੋਬਾਈਲ ਖੋਹ ਕੇ ਭੱਜ ਰਹੇ 2 ਬਦਮਾਸ਼ਾਂ ਵਿੱਚੋ ਇੱਕ ਨੂੰ ਲੋਕਾ ਵੱਲੋ ਕਾਬੂ ਕਰ ਲਿਆ ਗਿਆ ਹੈ । ਜਦ ਕੇ ਉਸ ਦਾ ਦੂਸਰਾ ਸਾਥੀ ਭੱਜਣ ਵਿਚ ਕਾਮਜਾਬ ਹੋ ਗਿਆ । ਲੋਕਾ ਵਲੋ ਚੋਰੀ ਕੀਤਾ ਹੋਇਆ ਮੋਬਾਈਲ ਬਰਾਮਦ ਕਰ ਲਿਆ ਗਿਆ ਹੈ । ਬਦਮਾਸ਼ਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ । ਪੁਲਸ ਨੇ ਬਦਮਾਸ਼ਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਪੀੜੀਤ ਓਮ ਪ੍ਰਕਾਸ਼ ਨਿਵਾਸੀ ਰਾਜ ਨਗਰ ਨੇ ਦੱਸਿਆ ਕਿ ਉਹ ਮਕਸੂਦਾ ਸਬਜ਼ੀ ਮੰਡੀ ਪੈਦਲ ਜਾ ਰਿਹਾ ਸੀ। ਅਤੇ ਪਿੱਛੇ ਦੀ ਦੋ ਬਦਮਾਸ਼ਾਂ ਨੇ ਉਸ ਦਾ ਮੋਬਾਇਲ ਖੋ ਲਿਆ ਅਤੇ ਮੋਟਰਸਾਈਕਲ ਤੇ ਭੱਜ ਗਏ ।
ਜਦੋਂ ਉਸਨੇ ਸ਼ੋਰ ਮਚਾਇਆ ਤਾਂ ਲੋਕਾਂ ਨੇ ਬਦਮਾਸ਼ਾਂ ਪਿੱਛੇ ਲੱਗ ਕੇ ਉਹਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ। ਅਤੇ ਦੂਜਾ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਰੋਪੀ ਤੋਂ ਮੋਟਰਸਾਈਕਲ ਬਾਰੇ ਪੁੱਛਿਆ ਤਾਂ ਆਰੋਪੀ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਦਾ ਸੀ। ਪੁਲਿਸ ਨੇ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ।