ਫਿਰੋਜ਼ਪੁਰ -(ਮਨਦੀਪ ਕੌਰ)- ਫਿਰੋਜ਼ਪੁਰ ਦੀ ANTF ਦੀ ਟੀਮ ਨੇ ਪਿੰਡ ਹਬੀਬ ਦੇ ਨੇੜੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀ ਦੇ ਕੋਲੋਂ 2 ਪਿਸਤੋਲ,5 ਮੈਗਜ਼ੀਨ, 10 ਕਾਰਤੂਸ ਬਰਾਮਦ ਕੀਤੇ ਗਏ ਹਨ। ਖਾਣਾ ਸਦਰ ਦੀ ਪੁਲਿਸ ਨੇ ਉਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਸ਼ਾਨਬੀਨ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਏ ਐਨ ਟੀ ਐਫ ਦੀ ਟੀਮ ਪਿੰਡ ਹਬੀਬ ਦੇ ਨੇੜੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਜਦੋਂ ਪੁਲਿਸ ਨੇ ਉਸਨੂੰ ਦੇਖਿਆ ਤਾਂ ਉਸਦਾ ਪਿੱਛਾ ਕਰਕੇ ਉਸਨੂੰ ਫੜਿਆ ਉਸ ਦ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ ਦੋ ਪਿਸਤੋਲ, ਪੰਜ ਮੈਗਜੀਨ, ਦੱਸ ਕਾਰਤੂਸ ਬਰਾਮਦ ਕੀਤੇ ਗਏ। ਆਰੋਪੀ ਦੀ ਪਹਿਚਾਨ ਗੁਰਮੀਤ ਸਿੰਘ ਵਾਸੀ ਪਿੰਡ ਹਬੀਬ ਦੇ ਰੂਪ ਵਿੱਚ ਹੋਈ ਹੈ।