ਗੜ੍ਹਸ਼ੰਕਰ -(ਮਨਦੀਪ ਕੌਰ)- ਗੜ ਸ਼ੰਕਰ ਦੀ ਪੁਲਿਸ ਨੇ 18 ਜੂਨ ਦੀ ਰਾਤ ਨੂੰ ਗੜ ਸ਼ੰਕਰ ਨੰਗਲ ਰੋਡ ਤੇ ਕਰ ਸਵਾਰ ਨੌਜਵਾਨ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸੀਹਵਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਨੌਜਵਾਨ ਦੇ ਭੂਆ ਦੇ ਮੁੰਡੇ ਵੱਲੋਂ ਕੀਤਾ ਗਿਆ ਹੈ। ਮਾਮਲੇ ਦੇ ਵਿੱਚ ਮ੍ਰਿਤਕ ਦੇ ਭੂਆ ਦੇ ਮੁੰਡੇ ਨਵੀਨ ਕੁਮਾਰ ਪੁੱਤਰ ਸਤੀਸ਼ ਕੁਮਾਰ ਪਿੰਡ ਕੋਕੋਵਾਲ ਅਤੇ ਉਸ ਨੂੰ ਅਸਲਾ ਦੇਣ ਦੇ ਆਰੋਪ ਅਧੀਨ ਗੁਰਮੁਖ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਸੋਮਨਾਥ , ਗੁਰਦੀਪ ਸਿੰਘ ਵਾਸੀ ਪਿੰਡ ਮਹਿੰਦਵਾਨੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਐਸਐਚ ਓ ਗੜਸ਼ੰਕਰ ਮੁਤਾਬਿਕ ਉਸ ਨੂੰ ਹਸਪਤਾਲ ਦੇ ਵਿੱਚੋਂ ਇੱਕ ਸਫੇਦ ਚਿੱਟ ਮਿਲੀ ਸੀ ਆਰੀਅਨ ਕੁਮਾਰ ਦਾ ਗੋਲੀਆਂ ਲਗਨ ਕਾਰਣ ਮੌਤ ਦਾ ਮਾਮਲਾ ਆਇਆ ਹੈ। ਉਪਰੰਤ ਏਐਸਆਈ ਰਸ਼ਪਾਲ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਪੁੱਛ ਪੜਤਾਲ ਕੀਤੀ ਤਾਂ ਉਸ ਦਾ ਕੋਈ ਵੀ ਵਾਲੀ ਵਾਰਸ ਸਾਹਮਣੇ ਨਹੀਂ ਆਇਆ । ਜਿਸ ਤੋਂ ਬਾਅਦ 19 ਜੂਨ ਨੂੰ ਰੋਜਨਾਮਚਾ ਦੀ ਰਿਪੋਰਟ ਦਰਜ ਕੀਤੀ ਗਈ ਸੀ । ਉਸਤੋਂ ਬਾਅਦ ਹੁਣ ਥਾਣਾ ਇਨਚਾਰਜ ਨੂੰ ਇਤਲਾਹ ਮਿਲੀ ਹੈ ਕਿ ਜਿਸ ਨੌਜਵਾਨ ਦਾ ਉਸ ਦਿਨ ਕਤਲ ਹੋਇਆ ਸੀ ਉਸ ਦਾ ਕਤਲ ਉਸ ਦੇ ਭੂਆ ਦੇ ਮੁੰਡੇ ਵੱਲੋਂ ਕੀਤਾ ਗਿਆ ਹੈ। ਕਿ ਆਰੀਅਨ ਉਸ ਦੀ ready-made ਦੀ ਦੁਕਾਨ ਤੇ ਕੰਮ ਕਰਦਾ ਸੀ । ਉਥੋਂ ਕੰਮ ਛੱਡਣ ਤੋਂ ਬਾਅਦ ਉਹ ਆਪਣਾ ਕੰਮ ਕਰਨਾ ਚਾਹੁੰਦਾ ਸੀ। ਜਿਸ ਕਾਰਨ ਉਹ ਆਪਣੇ ਖੁਦ ਦੀ ਦੁਕਾਨ ਅੱਡਾ ਝੁੱਗੀਆਂ ਵਿਖੇ ਖੋਲਣਾ ਚਾਹੁੰਦਾ ਸੀ। ਜਿਸ ਕਾਰਨ ਨਵੀਨ ਦੇ ਦਿਲ ਵਿੱਚ ਡਰ ਬੈਠ ਗਿਆ ਕਿ ਇਸ ਨਾਲ ਉਸ ਨੂੰ ਬਹੁਤ ਜਿਆਦਾ ਘਾਟਾ ਹੋ ਜਾਵੇਗਾ।
ਜਿਸ ਤੋਂ ਬਾਅਦ ਨਵੀਨ ਨੇ ਉਲਟੀ ਆਉਣ ਦਾ ਬਹਾਨਾ ਕਰਕੇ ਗੱਡੀ ਰੁਕਵਾ ਲਈ ਅਤੇ ਫਿਰ ਆਰੀਅਨ ਉੱਤੇ ਗੋਲੀਆਂ ਚਲਾ ਦਿੱਤੀਆਂ । ਜਿਸ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਇਹ ਸਾਬਿਤ ਹੋ ਗਿਆ ਕਿ ਆਰੀਅਨ ਦਾ ਕਤਲ ਨਵੀਨ ਦੁਆਰਾ ਕੀਤਾ ਗਿਆ ਹੈ।। ਕਤਲ ਦੇ ਕੇਸ ਦੇ ਵਿੱਚ ਨਵੀਨ ਕੁਮਾਰ, ਗੁਰਮੁਖ ਸਿੰਘ ਅਤੇ ਉਸ ਦੇ ਭਰਾ ਗੁਰਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਕੋਲੋਂ ਇੱਕ 32 ਬੋਰ ਦੀ ਪਿਸਤੋਲ ਇੱਕ ਜਿੰਦਾ ਕਾਰਤੂਸ ਇੱਕ ਚਲਿਆ ਹੋਇਆ ਕਾਰਤੂਸ ਇੱਕ ਸਵਿਫਟ ਕਾਰ ਅਤੇ ਇਟੋਸ ਕਾਰ ਬਰਾਮਦ ਕੀਤੀ ਗਈ ਹੈ।

