ਅੰਮ੍ਰਿਤਸਰ -(ਮਨਦੀਪ ਕੌਰ )- ਜਿੱਥੇ ਅੱਜ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਉਥੇ ਹੀ ਅੱਜ ਅੰਮ੍ਰਿਤਸਰ ਦੇ ਵਿੱਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਘਟਨਾ ਸਾਹਮਣੇ ਆਈ। ਮਾਮਲਾ ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਦੇ ਅਧੀਨ ਆਉਂਦੇ ਇਲਾਕੇ ਉਹ ਸਾਹਮਣੇ ਆਇਆ ਹੈ ਜਿੱਥੇ ਇਕ 10 ਸਾਲਾਂ ਦੇ ਬੱਚੇ ਦੇ ਨਾਲ 60 ਸਾਲ ਦੇ ਗਵਾਂਢੀ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦੇ ਪੀੜਿਤ ਲੜਕੇ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਂਦਿਆਂ ਪੀੜਿਤ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ 10 ਸਾਲ ਦਾ ਬੱਚਾ ਹੈ ਜੋ ਕਿ ਪਤੰਗ ਲੁੱਟਣ ਦੇ ਲਈ 60 ਸਾਲਾਂ ਆਦਮੀ ਜੋ ਕਿ ਗਵਾਂਢ ਦੇ ਵਿੱਚ ਰਹਿੰਦਾ ਹੈ ਉਸ ਦੇ ਘਰ ਦੀ ਛੱਤ ਉੱਤੇ ਗਿਆ। ਉਸ ਦੇ ਵੱਲੋਂ ਉਹਨਾਂ ਦੇ 10 ਸਾਲਾਂ ਦੇ ਲੜਕੇ ਨੂੰ ਦਬੋਚ ਕੇ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਕੀਤੀ । ਜਿਸ ਤੋਂ ਬੱਚਾ ਬੜੀ ਮੁਸ਼ਕਿਲ ਦੇ ਨਾਲ ਆਪਣੇ ਆਪ ਨੂੰ ਛੁਡਵਾ ਕੇ ਉਥੋਂ ਭੱਜਿਆ ਅਤੇ ਘਰ ਆਇਆ। ਘਰ ਆ ਕੇ ਉਸਨੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ।
ਜਿਸ ਤੋਂ ਬਾਅਦ ਪੀੜਿਤ ਲੜਕੇ ਦੇ ਪਿਤਾ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਥਾਣਾ ਡੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਇਸ ਤੋਂ ਬਾਅਦ ਮੁਜਰਮ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਲੜਕੇ ਦੇ ਪਿਤਾ ਨੇ ਦੱਸਿਆ ਕਿ ਇਹ 60 ਸਾਲਾਂ ਬਜ਼ੁਰਗ ਗਵਾਣ ਦੇ ਵਿੱਚ ਇਕੱਲਾ ਰਹਿੰਦਾ ਹੈ ਅਤੇ ਇਸ ਦਾ ਬੇਟਾ ਫੌਜ ਵਿੱਚ ਹੈ ਅਤੇ ਲੜਕੀ ਆਸਟਰੇਲੀਆ ਦੇ ਵਿੱਚ ਹੈ। ਇਹ ਰੋਜ ਹੀ ਬੱਚੇ ਦੇ ਨਾਲ ਗਲਤ ਹਰਕਤਾਂ ਕਰਦਾ ਹੈ ਅਤੇ ਬੱਚੇ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਪਰ ਅੱਜ ਬੱਚੇ ਵੱਲੋਂ ਹਿੰਮਤ ਕਰਕੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ ਗਈ ਅਤੇ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਇਸ ਦੇ ਨਾਲ ਹੀ ਥਾਣਾ ਮੁਖੀ ਦਾ ਕਹਿਣਾ ਹੈ ਕਿ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬਣਦੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।

