ਨੂਰਮਹਿਲ-(ਮਨਦੀਪ ਕੌਰ )- ਨੂਰਮਹਿਲ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਾਰਨ ਵਾਲੀ ਖ਼ਬਰ ਸਾਮਣੇ ਆਈ ਹੈ I ਜਿਥੇ ਗਵਾਂਢ ਵਿਚ ਰਹਿੰਦੇ ਇਕ ਦਰੀਂਦੇ ਨੇ ਇਕ ਸਾਢੇ 3 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ I
ਜਾਣਕਾਰੀ ਮੁਤਾਬਿਕ ਬੱਚੀ ਦੀ ਮਾਂ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਹੈ ਕੇ ਉਸ ਦੀ ਬੱਚੀ ਰੋਜ਼ ਗਵਾਂਢ ਵਿਚ ਰਹਿੰਦੇ ਗਵਾਂਢੀ ਪਿੰਡ ਡੰਡੂਵਾਲ ਨਿਵਾਸੀ ਅਮਰੀਕ ਸਿੰਘ ਉਰਫ ਸਾਬੀ ਦੇ 5 ਸਾਲ ਬੇਟੇ ਨਾਲ ਖੇਡਣ ਜਾਂਦੀ ਸੀ I ਪੀੜਿਤ ਦੀ ਮਾਂ ਨੇ ਦੱਸਿਆ ਕੇ ਕੱਲਸਾਬੀ ਉਸ ਦੀ ਬੇਟੀ ਨੂੰ ਬਹਿਲਾ- ਫੁਸਲਾ ਕੇ ਆਪਣੇ ਘਰ ਲੈ ਗਿਆ ਅਤੇ ਓਥੇ ਉਸ ਦੀ ਬੇਟੀ ਨਾਲ ਬਲਾਤਕਾਰ ਕੀਤਾ ਹੈ I ਪੁਲਿਸ ਨੇ ਸਾਬੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ I ਪਰਿਵਾਰ ਨੇ ਆਰੋਪੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ I