ਦਿੱਲ੍ਹੀ -(ਮਨਦੀਪ ਕੌਰ )- ਅੱਜ ਸਵੇਰੇ ਸਵੇਰੇ ਇੱਕ ਵਾਰ ਫਿਰ ਦਿੱਲੀ ਧਮਾਕਿਆਂ ਦੇ ਨਾਲ ਗੂੰਜ ਉੱਠੀ ਹੈ। ਦਿੱਲੀ ਦੇ ਮਾਹੀਪਾਲਪੁਰ ਵਿੱਚ ਰੈਡੀਸਨ ਹੋਟਲ ਦੇ ਕੋਲ ਇਕ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਧਮਾਕਾ ਵੀਰਵਾਰ ਦੀ ਸਵੇਰ ਨੂੰ ਹੋਇਆ ਧਮਾਕੇ ਦੀ ਆਵਾਜ਼ ਸੁਣਦੇ ਹੀ 9:15 ਤੱਕ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ । ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਅਸਲ ਕਾਰਨ ਪਤਾ ਨਹੀਂ ਚੱਲ ਸਕਿਆ ਹੈ ਅਤੇ ਨਾ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੂੰ ਕੁਝ ਸ਼ਕੀ ਮਿਲਿਆ ਹੈ। ਫਿਰ ਵੀ ਇਸ ਸਮੇਂ ਤਕ ਤਿੰਨ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਹਨ।
ਜੇਕਰ ਜੋਗ ਹੈ ਕਿ 10 ਨਵੰਬਰ ਦੀ ਸ਼ਾਮ ਰਾਜਧਾਨੀ ਦਿੱਲੀ ਦੇ ਵਿੱਚ ਬੰਬ ਧਮਾਕਾ ਹੋਇਆ। ਜਿਸ ਦੇ ਨਾਲ ਪੂਰੀ ਦਿੱਲੀ ਦਹਿਲ ਉੱਠੀ। ਇਸ ਮਾਮਲੇ ਦੇ ਵਿੱਚ ਵੀ ਟੀਮਾਂ ਅਜੇ ਤੱਕ ਜਾਂਚ ਕਰ ਰਹੀਆਂ ਹਨ ਹੁਣ ਤੱਕ ਇਸ ਧਮਾਕੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 12 ਤੱਕ ਪਹੁੰਚ ਚੁੱਕੀ ਹੈ ,ਨਾਲ ਹੀ ਕੇਂਦਰ ਸਰਕਾਰ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

