ਅਮ੍ਰਿਤਸਰ-(ਮਨਦੀਪ ਕੌਰ )- ਅੱਜ 6 ਜੂਨ ਨੂੰ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਡਾ ਘੱਲੂਘਾਰਾ ਮਨਾਇਆ ਜਾਂ ਰਿਹਾ ਹੈ। ਉੱਥੇ ਹੀ ਇੱਕ ਨਿਹੰਗ ਸਿੰਘ ਵਲੋ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ । ਦਸ ਦੇਈਏ ਕੇ ਅੱਜ ਦੇ ਦਿਨ ਕਈ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਦਰਸ਼ਨ ਲਈ ਆ ਰਹੀਆਂ ਹਨ । ਉੱਥੇ ਹੀ ਇੱਕ ਨਿਹੰਗ ਸਿੰਘ ਵਲੋ ਕਿਸੀ ਨਾਲ ਬਹਿਨਸ ਕੀਤੀ ਜਾਂਦੀ ਹੈ । ਮਾਹੌਲ ਨਾ ਖਰਾਬ ਹੋਵੇ ਇਸ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਉਸ ਸਿੰਘ ਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ।
ਪਰ ਉਹ ਸਿੰਘ ਕਮਰੇ ਦੇ ਦਰਵਾਜੇ ਦਾ ਸ਼ੀਸ਼ਾ ਤੋੜ ਕੇ ਬਾਹਰ ਆ ਜਾਂਦਾ ਹੈ ਅਤੇ ਕਿਰਚ ਕੱਢ ਕੇ ਸਾਰਿਆ ਉੱਤੇ ਹਮਲਾ ਕਰਨ ਦੀ ਕੌਸ਼ਿਸ਼ ਕਰਦਾ ਹੈ। ਜਿਸ ਤੋਂ ਬਾਅਦ SGPC ਟਾਸਕ ਫੋਰਸ ਵਲੋਂ ਇਸ ਨਿਹੰਗ ਨੂੰ ਫੜ੍ਹ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ। ਕੁੱਟਮਾਰ ਕਾਰਨ ਨਿਹੰਗ ਸਿੰਘ ਦੀ ਪੱਗ ਵੀ ਲੱਥ ਜਾਂਦੀ ਹੈ। ਪਰ ਅਜੇ ਤੱਕ ਵਿਰੋਧ ਦਾ ਕਾਰਣ ਸਾਮ੍ਹਣੇ ਨਹੀ ਆ ਸਕਿਆ। ਟਾਸਕ ਫੋਰਸ ਵਲੋਂ ਉਸ ਨਿਹੰਗ ਸਿੰਘ ਨੂੰ ਪ੍ਰਸ਼ਾਸ਼ਨ ਹਵਾਲੇ ਕਰ ਦਿੱਤਾ ਗਿਆ ਹੈ ।