ਬਠਿੰਡਾ -(ਮਨਦੀਪ ਕੌਰ)- ਪ੍ਰਵਾਸੀਆਂ ਦੇ ਖਿਲਾਫ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਅਮਰੀਕ ਸਿੰਘ ਰੋਡ ਉੱਤੇ ਸਥਾਨਕ ਲੋਕਾਂ ਵੱਲੋਂ ਪ੍ਰਵਾਸੀਆਂ ਦੀਆਂ ਰੇੜੀਆਂ ਹਟਾਈਆਂ ਗਈਆਂ ਹਨ ਅਤੇ ਉਹਨਾਂ ਖਿਲਾਫ ਰੱਜ ਕੇ ਨਾਰੇਬਾਜੀ ਵੀ ਕੀਤੀ ਗਈ ਹੈ। ਇਹ ਤਨਾਵ ਪੂਰਕ ਮਾਹੌਲ ਉਸ ਘਟਨਾ ਤੋਂ ਬਾਅਦ ਬਣਿਆ ਜਦੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਪੰਜ ਸਾਲਾ ਮਾਸੂਮ ਦੀ ਇੱਕ ਪਰਵਾਸੀ ਵੱਲੋਂ ਨਿਰਦਈ ਹੱਤਿਆ ਕਰ ਦਿੱਤੀ ਗਈ।
ਇਸ ਮਾਮਲੇ ਦੇ ਵਿੱਚ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਅਗਰ ਕੋਈ ਵੀ ਮਾਹੌਲ ਖਰਾਬ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਕਾਨੂੰਨ ਹੱਥ ਦੇ ਵਿੱਚ ਨਾ ਲੈਣ।
ਦੂਜੇ ਪਾਸੇ ਐਸਪੀ ਸਿਟੀ ਨੇ ਪ੍ਰਵਾਸੀਆਂ ਨੂੰ ਭਰੋਸਾ ਦਵਾਇਆ ਹੈ ਕਿ ਅਗਰ ਉਹਨਾਂ ਨੂੰ ਕੋਈ ਧਮਕਾਉਂਦਾ ਹੈ ਜਾਂ ਉਹਨਾਂ ਪਰੇਸ਼ਾਨ ਕਰਦਾ ਹੈ ਤਾਂ ਉਹ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਨ। ਪੁਲਿਸ ਹਰ ਪੱਖ ਤੋਂ ਉਹਨਾਂ ਦੀ ਸਹਾਇਤਾ ਕਰੇਗੀ।