ਪਠਾਨਕੋਟ -(ਮਨਦੀਪ ਕੌਰ )- ਪੰਜਾਬ ਦੀਆਂ ਸਰਹਦਾਂ ਨੂੰ ਹੋਰ ਮਜਬੂਤ ਬਣਾਉਣ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਬਿਆਸ ਦਰਿਆ ਕੰਢੇ ਸਥਿਤ ਚੌਂਕੀ ਵਿੱਚ ਆਪਣੀ ਸਖਤੀ ਵਧਾ ਦਿੱਤੀ ਗਈ ਹੈ ਹੁਣ ਇਸ ਚੌਂਕੀ ਤੋਂ ਗੁਜਰਨ ਵਾਲੇ ਹਰੇਕ ਵਾਹਨ ਅਤੇ ਵਿਅਕਤੀ ਦੀ ਪੂਰੀ ਤਰਹਾਂ ਤਲਾਸ਼ੀ ਲਈ ਜਾਵੇਗੀ ਔਰ ਬਿਨਾਂ ਤਲਾਸ਼ੀ ਕਿਸੇ ਵੀ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਚੌਂਕੇ ਇੰਚਾਰਜ ਸਬ ਇੰਸਪੈਕਟਰ ਦਿਲਜੀਤ ਸਿੰਘ ਨੇ ਦੱਸਿਆ ਕਿ ਇਹ ਰਸਤਾ ਸਿਰਫ ਪਠਾਨਕੋਟ ਹੀ ਨਹੀਂ ਜੰਮੂ ਕਸ਼ਮੀਰ ਅਤੇ ਹੀ ਹਿਮਾਚਲ ਪ੍ਰਦੇਸ਼ ਵੱਲ ਨੂੰ ਵੀ ਪਹੁੰਚ ਪ੍ਰਧਾਨ ਕਰਦਾ ਹੈ ਇਸ ਕਰਕੇ ਇਹ ਚੌਖੀ ਸੁਰੱਖਿਆ ਵਜੋਂ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ ਉਹਨਾਂ ਕਿਹਾ ਕਿ ਐਸਐਸਪੀ ਦਲਜਿੰਦਰ ਸਿੰਘ ਢਿੱਲੋ ਦੇ ਨਿਰਦੇਸ਼ਾਂ ਅਨੁਸਾਰ ਉਨਾਂ ਦੀ ਟੀਮ ਦਿਨ ਰਾਤ ਚੌਕੀ ਉੱਤੇ ਤੇ ਨਾਤ ਰਹੇਗੀ ਅਤੇ ਹਰੇਕ ਵਾਹਣ ਦੀ ਦਿਨ ਰਾਤ ਤਲਾਸ਼ੀ ਲਈ ਜਾਇਆ ਕਰੇਗੀ।
ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪਠਾਨਕੋਟ ਦੇ ਵਿੱਚ ਪਹਿਲਾਂ ਤੋਂ ਹੀ ਸੁਰੱਖਿਆ ਅਲੋਟ ਉੱਤੇ ਹੈ ਇਸ ਲਈ ਪੁਲਿਸ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਸਪਸ਼ਟ ਕੀਤਾ ਕਿ ਇਸ ਕਾਰਵਾਈ ਦਾ ਮਕਸਦ ਜਨਤਾ ਦੀ ਸੁਰੱਖਿਆ ਨੂੰ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਨਾ ਕਿਸੇ ਨੂੰ ਤੰਗ ਕਰਨਾ। ਪੁਲਿਸ ਨੇ ਸਾਰੇ ਡਰਾਈਵਰਾਂ ਅਤੇ ਸਾਰੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ ਡਰਾਈਵਿੰਗ ਲਾਈਸੈਂਸ ਆਰਸੀ ਅਤੇ ਇਨਸ਼ੋਰੈਂਸ ਆਪਣੇ ਨਾਲ ਰੱਖਣ ਤਾਂ ਕਿ ਕਿਸੇ ਵੀ ਤਰ੍ਹ ਦੀ ਜਾਂਚ ਦੇ ਵਿੱਚ ਅੜਚਣ ਨਾ ਪੈ ਸਕੇ।
ਇਸ ਸਖਤ ਜਾਂਚ ਪ੍ਰਣਾਲੀ ਕਾਰਨ ਹੁਣ ਡਰਾਈਵਰਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਈਆਂ ਨੇ ਪੁਲਿਸ ਦੀ ਇਸ ਪਹਿਲ ਦੀ ਪ੍ਰਸ਼ੰਸ਼ਾ ਕੀਤੀ ਹੈ ਕਿਉਂਕਿ ਇਸ ਨਾਲ ਅਪਰਾਧੀ ਤੱਤਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ ਦੂਜੇ ਪਾਸੇ ਕੁਝ ਡਰਾਈਵਰਾਂ ਨੇ ਕਿਹਾ ਕਿ ਇਸ ਨਾਲ ਉਹਨਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ ਪਰ ਸੁਰੱਖਿਆ ਦੇ ਲਈ ਇਹ ਕਦਮ ਬਹੁਤ ਜਰੂਰੀ ਹਨ।

