ਚੰਡੀਗੜ –ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜਿਆ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਪੁਲਿਸ ਨੇ ਇੱਕ ਨਵਾਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP)ਜਾਰੀ ਕੀਤਾ ਹੈ । ਇਹ ਐਸਓਪੀ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਕਮਲਪ੍ਰੀਤ ਕੋਰ ਬਨਾਮ ਹਰਿਆਣਾ ਰਾਜ ਮਾਮਲੇ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਵਿੱਚ ਤਿਆਰ ਕੀਤਾ ਗਿਆ ਹੈ। ਇਹਨਾਂ ਨਿਰਦੇਸ਼ਾਂ ਉਹ ਦੇਸ਼ ਉਹਨਾਂ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਜੋ ਆਪਣੇ ਜੀਵਨ ਅਤੇ ਆਜ਼ਾਦੀ ਨੂੰ ਲੈ ਕੇ ਖਤਰਾ ਮਹਿਸੂਸ ਕਰਦੇ ਹਨ।ਇਸ ਐਸ ਓ ਡੀ ਨੂੰ ਚੰਡੀਗੜ੍ਹ ਪੁਲਿਸ ਡਾਇਰੈਕਟਰ ਜਨਰਲ ਦੇ ਨਿਰਦੇਸ਼ਾਂ ਉੱਤੇ ਤਿਆਰ ਕੀਤਾ ਗਿਆ ਹੈ। ਇਸ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਪੁਲਿਸ ਸੁਪਰੀਡੈਂਟ ਨੂੰ ਸੌਂਪੀ ਗਈ ਹੈ। ਜੋ ਰਾਜ ਨੋਡਲ ਦੇ ਅਧਿਕਾਰ ਵਜੋਂ ਨਿਯੁਕਤ ਕੀਤੀ ਗਈ ਹੈ।
ਉਸ ਦੇ ਨਿਯਮ ਕੀ ਹੋਣਗੇ…..
- ਜਿਵੇਂ ਹੀ ਕਿਸੇ ਜੋੜੇ ਵੱਲੋਂ ਸੁਰੱਖਿਆ ਦੀ ਅਪੀਲ ਪ੍ਰਾਪਤ ਹੁੰਦੀ ਹੈ, ਸਬੰਧਤ ਅਧਿਕਾਰੀ ਉਸਨੂੰ ਨੋਡਲ ਅਫਸਰ ਕੋਲ ਭੇਜੇਗਾ, ਜੋ ਉਸਨੂੰ ਸਥਾਨਕ ਐੱਸ.ਐੱਚ.ਓ. ਕੋਲ ਜਾਂਚ ਲਈ ਭੇਜੇਗਾ। ਇਹ ਸਾਰੀ ਪ੍ਰਕਿਰਿਆ ਤਿੰਨ ਦਿਨਾਂ ਦੇ ਅੰਦਰ ਪੂਰੀ ਕਰਨੀ ਪਵੇਗੀ।
- ਐੱਸ.ਐੱਚ.ਓ. ਇੱਕ ਮਹਿਲਾ ਅਧਿਕਾਰੀ ਦੀ ਮੌਜੂਦਗੀ ਵਿਚ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਾਂਚ ਕਰੇਗਾ। ਜੇਕਰ ਕੋਈ ਜਾਨ-ਮਾਲ ਦੀ ਧਮਕੀ ਸਾਹਮਣੇ ਆਉਂਦੀ ਹੈ, ਤਾਂ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।
- ਜੋੜੇ ਦੀ ਸੁਰੱਖਿਆ ਜਾਂਚ ਦੇ ਆਧਾਰ ’ਤੇ ਐੱਸ.ਐੱਚ.ਓ. ਉਨ੍ਹਾਂ ਨੂੰ ਸੈਕਟਰ-19ਬੀ ਸਥਿਤ ਪ੍ਰੋਟੈਕਸ਼ਨ ਹੋਮ/ਸੇਫ ਹਾਊਸ ਵਿਚ ਰੱਖਣ ਦਾ ਫੈਸਲਾ ਲੈ ਸਕਦਾ ਹੈ। ਜੇਕਰ ਲੜਕੀ ਨਾਬਾਲਗ ਹੈ, ਤਾਂ ਉਸਨੂੰ ਸੈਕਟਰ-15 ਸਥਿਤ ਆਸ਼ੀਆਣਾ ਵਿਚ ਰੱਖਿਆ ਜਾਵੇਗਾ।
- ਜੇਕਰ ਕਿਸੇ ਫ਼ੈਸਲੇ ’ਤੇ ਕੋਈ ਇਤਰਾਜ਼ ਹੈ ਤਾਂ ਐੱਸ.ਡੀ.ਪੀ.ਓ./ਡੀ.ਐੱਸ.ਪੀ. ਖੇਤਰੀ ਅਪੀਲੀ ਅਧਿਕਾਰੀ ਹੋਣਗੇ, ਜੋ ਸੱਤ ਦਿਨਾਂ ਦੇ ਅੰਦਰ ਫੈਸਲਾ ਦੇਣਗੇ। ਇਹ ਫੈਸਲਾ ਪੀੜਤ ਧਿਰ ਨੂੰ ਮੁਫ਼ਤ ਉਪਲਬਧ ਕਰਵਾਏ ਜਾਣਗੇ।
- ਸੈਕਟਰ-17 ਸਥਿਤ ਹੋਮ ਗਾਰਡ ਭਵਨ ’ਚ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਦੇ ਤਹਿਤ ਇੱਕ ਵਿਸ਼ੇਸ਼ ਸੈੱਲ ਵੀ ਸਥਾਪਤ ਕੀਤਾ ਹੈ, ਜਿੱਥੋਂ ਇਨ੍ਹਾਂ ਮਾਮਲਿਆਂ ਦੀ ਨਿਗਰਾਨੀ ਅਤੇ ਕਾਰਵਾਈ ਕੀਤੀ ਜਾਵੇਗੀ।
- ਲੋੜਵੰਦ ਜੋੜੇ ਚੰਡੀਗੜ੍ਹ ਪੁਲਸ ਦੀ ਵੈੱਬਸਾਈਟ ’ਤੇ ਜਾ ਕੇ ਵਾਧੂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਜਾਂ ਐਮਰਜੈਂਸੀ ਦੀ ਸਥਿਤੀ ਵਿਚ 112 ’ਤੇ ਕਾਲ ਕਰ ਸਕਦੇ ਹਨ।