CBSE-ਸੀਬੀਐਸਈ ਸਕੂਲ ਨੇ ਦੇਸ਼ ਭਰ ਦੇ ਸਕੂਲਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਸਕੂਲਾਂ ਦੇ ਕਲਾਸ ਢਾਂਚੇ ਅਤੇ ਬੁਨਿਆਦੀ ਢਾਂਚੇ ਸਬੰਧੀ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੋ ਕਿ ਸਿੱਖਿਆ ਦੀ ਗੁਣਵੰਤਾ ਵਿੱਚ ਸੁਧਾਰ ਕਰਨ ਅਤੇ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਵਾਤਾਵਰਨ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਨਿਯਮ ਨਾ ਸਿਰਫ ਨਵੇਂ ਸਕੂਲਾਂ ਤੇ ਲਾਗੂ ਹੋਣਗੇ ਸਗੋਂ ਪਹਿਲਾਂ ਤੋਂ ਮਾਨਤਾ ਪ੍ਰਾਪਤ ਸਾਰੇ ਸਕੂਲਾਂ ਨੂੰ ਵੀ ਇਹਨਾਂ ਦੀ ਪਾਲਣਾ ਕਰਨੀ ਪਵੇਗੀ
ਤਾਂ ਆਓ ਜਾਣਦੇ ਹਾਂ ਕਿਹੜੇ ਬਦਲਾ ਕੀਤੇ ਗਏ ਹਨ ਸੀਬੀਐਸਈ ਸਕੂਲਾਂ ਦੇ ਵਿੱਚ…..
ਸੀਬੀਐਸਈ ਦੀ ਨੀਤੀ ਦੇ ਅਨੁਸਾਰ ਹੁਣ ਸਕੂਲਾਂ ਵਿੱਚ ਭਾਗਾਂ ਦੀ ਗਿਣਤੀ ਜਾਣੀ ਤੇਲੀ ਤੋਂ ਬਾਰਵੀਂ ਜਮਾਤ ਤੱਕ ਦੀਆਂ ਕਲਾਸਾਂ ਸਕੂਲ ਦੇ ਕੁੱਲ ਬਿਲਟ ਅਪ ਖੇਤਰ ਦੇ ਆਧਾਰ ਤੇ ਨਿਰਧਾਰਿਤ ਕੀਤੀਆਂ ਜਾਣਗੀਆਂ। ਇਸ ਦਾ ਸਿੱਧਾ ਅਰਥ ਹੈ ਕਿ ਸਕੂਲ ਵਿੱਚ ਜਿੰਨਾ ਵੱਡਾ ਖੇਤਰ ਹੋਵੇਗਾ ਉਨੀਆਂ ਹੀ ਜਿਆਦਾ ਕਲਾਸਾਂ ਚਲਾਈਆਂ ਜਾ ਸਕਦੀਆਂ ਹਨ ਖਾਸ ਗੱਲ ਇਹ ਹੈ ਕਿ ਨੌਵੀਂ ਦਸਵੀਂ ਅਤੇਗਵੀਂ ਜਮਾਤ ਦੇ ਭਾਗਾਂ ਦੀ ਗਿਣਤੀ ਸਕੂਲ ਦੇ ਕੁੱਲ ਭਾਗਾਂ ਦੀ ਗਿਣਤੀ ਦੇ ਇੱਕ ਚੌਥਾਈ ਤੋਂ ਵੱਧ ਨਹੀਂ ਹੋ ਸਕਦੀ। ਉਦਾਹਰਨ ਵਜੋਂ ਜੇਕਰ ਸਕੂਲ ਵਿੱਚ ਕੁੱਲ ਵੀ ਭਾਗ ਹਨ ਤਾਂ ਨੌ 10 ਅਤੇ 11 12 ਲਈ ਇਕੱਠੇ ਸਿਰਫ ਪੰਜ ਭਾਗ ਹੋ ਸਕਦੇ ਹਨ ਇਸ ਤੋਂ ਇਲਾਵਾ ਹਰ ਤਿੰਨ ਵਾਧੂ ਭਾਗਾਂ ਲਈ ਘੱਟੋ ਘੱਟ 400 ਵਰਗ ਮੀਟਰ ਦਾ ਵਾਧੂ ਕਾਰਪਿਟ ਖੇਤਰ ਲਾਜ਼ਮੀ ਹੋਵੇਗਾ। ਇਹ ਨਿਯਮ ਇਹ ਯਕੀਨੀ ਬਣਾਏਗਾ ਕਿ ਸਕੂਲਾਂ ਵਿੱਚ ਕੋਈ ਭੀੜ ਨਾ ਹੋਵੇ ਅਤੇ ਹਰ ਵਿਦਿਆਰਥੀ ਨੂੰ ਢੁਕਵੀ ਜਗ੍ਹਾ ਮਿਲੇ।
ਸੀਬੀਐਸਈ ਨੇ ਸਕੂਲਾਂ ਲਈ ਘੱਟੋ ਘੱਟ ਵਿਦਿਅਕ ਬੁਨਿਆਦੀ ਢਾਂਚੇ ਦੀ ਇੱਕ ਨਵੀਂ ਸੂਚੀ ਜਾਰੀ ਕੀਤੀ ਹੈ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗੱਤੀ ਵਿਧੀਆਂ ਦੇ ਲਈ ਵੀ ਬਿਹਤਰ ਮਾਹੌਲ ਮਿਲ ਸਕੇ। ਇਸ ਦੇ ਤਹਿਤ ਹਰ ਸਕੂਲ ਦੇ ਵਿੱਚ 112 ਵਰਗ ਮੀਟਰ ਲੰਬੀ ਲਾਈਬਰੇਰੀ ਹੋਣੀ ਚਾਹੀਦੀ ਹੈ। ਜਿੱਥੇ ਵਿਦਿਆਰਥੀ ਕਿਤਾਬਾਂ ਰਾਹੀਂ ਨਵੀਆਂ ਚੀਜ਼ਾਂ ਸਿੱਖ ਸਕਣ। ਛੇਵੀਂ ਤੋਂ ਦਸਵੀਂ ਜਮਾਤ ਲਈ ਵਿਗਿਆਨ ਗਨੀਤ ਅਤੇ ਕੰਪਿਊਟਰ ਲੈਬ ਲਾਜਮੀ ਹਨ ਤਾਂ ਜੋ ਵਿਹਾਰਿਕ ਗਿਆਨ ਵਧੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਭੌਤਿਕ ਵਿਗਿਆਨ ਰਸਾਇਨ ਵਿਗਿਆਨ ਅਤੇ ਜੀਵ ਵਿਗਿਆਨ ਲੈਬਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜੋ ਉੱਚ ਸਿੱਖਿਆ ਲਈ ਜਰੂਰੀ ਹਨ। ਹਰੇਕ ਸਕੂਲ ਵਿੱਚ ਇੱਕ ਹਸਪਤਾਲ ਜਾਂ ਤੰਦਰੁਸਤੀ ਵਾਲਾ ਕਮਰਾ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ। ਸੰਗੀਤ ਕਲਾ ਖੇਡ ਅਤੇ ਹੋਰ ਗਤੀਵਿਧੀਆਂ ਲਈ 216 ਵਰਗ ਮੀਟਰ ਦਾ ਇੱਕ ਵੱਡਾ ਹਾਲ ਜਾਂ ਚਾਰ ਵੱਖਰੇ ਕਮਰੇ ਹੋਣੇ ਚਾਹੀਦੇ ਹਨ ਤਾਂ ਜੋ ਬੱਚੇ ਸਰਬ ਮੱਖੀ ਵਿਕਾਸ ਹੋ ਸਕੇ।
ਸੀਬੀਐਸਈ ਦਾ ਇਹ ਅਹਿਮ ਫੈਸਲਾ ਸਿੱਖਿਆ ਦੀ ਗੁਣਵੰਤਾ ਨੂੰ ਉੱਚਾ ਚੁੱਕਣ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਢੁਕਵੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਲਿਆ ਗਿਆ ਹੈ। ਅੱਜ ਦੇ ਯੁੱਗ ਵਿੱਚ ਜਿੱਥੇ ਟੈਕਨੋਲੋਜੀ ਅਤੇ ਵਿਹਾਰਿਕ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਹ ਦਿਸ਼ਾ ਨਿਰਦੇਸ਼ ਇਹ ਯਕੀਨੀ ਬਣਾਉਣਗੇ ਕਿ ਸਕੂਲ ਇਸ ਬਦਲਾ ਦੇ ਨਾਲ ਨਾਲ ਚਲਦੇ ਰਹਿਣ। ਇਸ ਨਾਲ ਨਾ ਸਿਰਫ ਸਿੱਖਿਆ ਦਾ ਪੱਧਰ ਦੇ ਵਿੱਚ ਸੁਧਾਰ ਹੋਵੇਗਾ ਸਗੋਂ ਵਿਦਿਆਰਥੀਆਂ ਨੂੰ ਇੱਕ ਸੁਰੱਖਿਤ ਅਤੇ ਆਰਾਮਦਾਇਕ ਵਾਤਾਵਰਨ ਵੀ ਮਿਲੇਗਾ। ਮੌਜੂਦਾ ਸਕੂਲਾਂ ਲਈ ਇਹਨਾਂ ਮਨਿਆਰ ਅਨੁਸਾਰ ਆਪਣੇ ਬੁਨਿਆਦੀ ਢਾਂਚੇ ਨੂੰ ਅਪਰੇਟ ਕਰਨਾ ਇੱਕ ਚੁਣੌਤੀ ਹੋਵੇਗੀ ਪਰ ਲੰਬੇ ਸਮੇਂ ਵਿੱਚ ਇਹ ਬੱਚਿਆਂ ਦੇ ਭਵਿੱਖ ਲਈ ਲਾਭਦਾਇਕ ਸਾਬਿਤ ਹੋਵੇਗਾ।
ਇਹ ਨਿਯਮ ਸਕੂਲ ਪ੍ਰਬੰਧਨ ਲਈ ਇੱਕ ਪ੍ਰੀਖਿਆ ਵਾਂਗ ਹਨ ਛੋਟੇ ਸਕੂਲਾਂ ਨੂੰ ਆਪਣਾ ਇਮਾਰਤੀ ਖੇਤਰ ਵਧਾਉਣਾ ਪੈ ਸਕਦਾ ਹੈ ਜਦੋਂ ਕਿ ਵੱਡੇ ਸਕੂਲਾਂ ਨੂੰ ਆਪਣੀਆਂ ਸਹੂਲਤਾਂ ਨੂੰ ਮਜ਼ਬੂਤ ਕਰਨਾ ਪਵੇਗਾ। ਇਹ ਮਾਪਿਆਂ ਲਈ ਵੀ ਚੰਗੀ ਖਬਰ ਹੈ ਕਿ ਉਹ ਕੀ ਹੁਣ ਉਹਨਾਂ ਦੇ ਬੱਚੇ ਬਿਹਤਰ ਵਾਤਾਵਰਨ ਵਿੱਚ ਪੜ੍ਹਾਈ ਕਰ ਸਕਣਗੇ। ਸੀਬੀਐਸਈ ਦਾ ਇਹ ਕਦਮ ਸਿੱਖਿਆ ਦੇ ਖੇਤਰ ਵਿੱਚ ਯਕੀਨੀ ਤੌਰ ਤੇ ਸਕਾਰਾਤਮਕ ਬਦਲਾ ਲਿਆਏਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦਿਨ ਤੀਜੇ ਸਪਸ਼ਟ ਤੌਰ ਤੇ ਦਿਖਾਈ ਦੇਣਗੇ।