ਪਟਿਆਲਾ -(ਮਨਦੀਪ ਕੌਰ )- ਪੀ,ਐਸ ,ਪੀ,ਸੀ,ਐਲ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਕਿਸੇ ਵੀ ਖਪਤਕਾਰ ਨੂੰ ਨਵਾਂ ਕਨੈਕਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ। ਉਹ ਖਪਤਕਾਰ ਜੋ ਆਪਣੇ ਆਪ ਨਵਾਂ ਕਨੈਕਸ਼ਨ ਆਨਲਾਈਨ ਅਪਲਾਈ ਕਰਨ ਦੇ ਵਿੱਚ ਅਸਮਰਥ ਹਨ ਉਹਨਾਂ ਲਈ ਮੁਹਾਲੀ ਅਤੇ ਜ਼ੀਰਕਪੁਰ ਦੇ ਡਿਵੀਜ਼ਨਾਂ ਵਿੱਚ ਹੈਲਪਲਾਈਨ ਸੈਂਟਰ ਸਥਾਪਿਤ ਕਰ ਦਿੱਤੇ ਗਏ ਹਨ ਜਿਨਾਂ ਦੀ ਮਦਦ ਦੇ ਨਾਲ ਅਤੇ ਓਹਨਾ ਤੋਂ ਜਾਣਕਾਰੀ ਲਈ ਕੇ ਅਤੇ ਸਮਝ ਕੇ ਆਨਲਾਈਨ ਨਵੇ ਕਨੈਕਸ਼ਨ ਅਪਲਾਈ ਕੀਤਾ ਜਾ ਸਕਦਾ ਹੈ ।
ਪੀ,ਐਸ,ਪੀ,ਸੀ,ਐਲ ਦਫਤਰਾਂ ਦੇ ਵਿੱਚ ਜਾਣ ਵਾਲੇ ਖਪਤਕਾਰਾਂ ਨੂੰ ਹੈਲਪ ਡੈਕਸ ਕਰਮਚਾਰੀਆਂ ਵੱਲੋਂ ਇਸ ਸਬੰਧ ਦੇ ਵਿੱਚ ਮਾਰਗਦਰਸ਼ਨ ਅਤੇ ਜਾਣਕਾਰੀ ਦਿੱਤੀ ਜਾਂਦੀ ਹੈ। ਤਾਂ ਜੋ ਖਪਤਕਾਰ ਖੁਦ ਨਵਾਂ ਕਨੈਕਸ਼ਨ ਅਪਲਾਈ ਕਰ ਸਕੇ। ਉਹਨਾਂ ਵੱਲੋਂ ਪੂਰੀ ਤਰਹਾਂ ਮੁਫਤ ਆਨਲਾਈਨ ਅਰਜੀ ਅਪਲਾਈ ਕੀਤੀ ਜਾਂਦੀ ਹੈ । ਇਸ ਪ੍ਰਕਿਰਿਆ ਦਾ ਮੁੱਖ ਉਦੇਸ਼ ਪਾਰਦਰਸ਼ਾਂ ਨੂੰ ਵਧਾਉਣਾ ਅਤੇ ਵਿਚੋਲਿਆਂ ਨੂੰ ਖਤਮ ਕਰਨਾ , ਤੇ ਨਵੇਂ ਬਿਨੇ ਕਾਰਾਂ ਦੇ ਸ਼ੋਸ਼ਣ ਨੂੰ ਰੋਕਣਾ ਹੈ।
ਇਸ ਤੋਂ ਇਲਾਵਾ, ਮਾਣਯੋਗ ਪੀ. ਐੱਸ. ਈ. ਆਰ. ਸੀ. ਵੱਲੋਂ ਜਾਰੀ ਕੀਤੇ ਨਵੇਂ ਸਪਲਾਈ ਕੋਡ 2024 ਅਨੁਸਾਰ ਸਾਰੇ ਘਰੇਲੂ ਸਪਲਾਈ ਕੁਨੈਕਸ਼ਨਾਂ ਲਈ ਟੈਸਟ ਰਿਪੋਰਟ ਜਮ੍ਹਾ ਕਰਵਾਉਣਾ ਲਾਜ਼ਮੀ ਹੈ। ਪਹਿਲਾਂ, 20 ਕਿਲੋਵਾਟ ਤੱਕ ਦੇ ਲੋਡ ਲਈ ਅਜਿਹੀਆਂ ਰਿਪੋਰਟਾਂ ਦੀ ਲੋੜ ਨਹੀਂ ਸੀ। ਪੀ. ਐੱਸ. ਪੀ. ਸੀ. ਐੱਲ. ਇਸ ਸਬੰਧ ’ਚ ਲੋੜੀਂਦੀ ਸਮੀਖਿਆ ਅਤੇ ਰਾਹਤ ਲਈ ਰੈਗੂਲੇਟਰ ਕੋਲ ਮਾਮਲਾ ਉਠਾ ਰਿਹਾ ਹੈ। ਇਸ ਮੌਕੇ ਇੰਦਰਪਾਲ ਸਿੰਘ, ਡਾਇਰੈਕਟਰ ਡਿਸਟ੍ਰੀਬਿਊਸ਼ਨ ਨੇ ਦੱਸਿਆ ਕਿ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭ੍ਰਿਸ਼ਟਾਚਾਰ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਨੂੰ ਵਟਸਐਪ ਰਾਹੀਂ ਸਿੱਧੇ ਤੌਰ ’ਤੇ ਨੰਬਰ 96461-75770 ਜਾਂ https://grms.pspcl.in ਪੋਰਟਲ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਰੇਖ ਆਨਲਾਈਨ ਅਰਜੀ ਦੇ ਲਈ ਖਪਤਕਾਰ ਨੂੰ ਵਿਸ਼ੇਸ਼ SMS ਲਿੰਕ ਭੇਜਿਆ ਜਾਵੇਗਾ। ਜਿਸ ਦੇ ਨਾਲ ਉਹ ਕਿਰਿਆ ਦੌਰਾਨ ਹੋਏ ਭਰਿਸ਼ਟਾਚਾਰ ਅਤੇ ਪਰੇਸ਼ਾਨੀ ਦੀ ਸਿੱਧੇ ਤੌਰ ਤੇ ਰਿਪੋਰਟ ਕਰ ਸਕੇਗਾ। ਅਗਰ ਕੋਈ ਵੀ ਮੁਲਾਜ਼ਮ ਇਸ ਘਟਨਾ ਦੀ ਕੁਤਾਹੀ ਦੇ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।ਖਪਤਕਾਰ ਪੀ. ਐੱਸ. ਪੀ. ਸੀ. ਐੱਲ. 24 ਘੰਟੇ ਚੱਲਦੇ ਸੋਸ਼ਲ ਮੀਡੀਆ ਹੈਲਪ ਡੈਸਕ ’ਤੇ ਵੀ ਸੰਪਰਕ ਕਰ ਸਕਦੇ ਹਨ।