ਅਮ੍ਰਿਤਸਰ -(ਮਨਦੀਪ ਕੌਰ)-ਅੰਮ੍ਰਿਤਸਰ ਤੋਂ ਬਠਿੰਡਾ ਨੈਸ਼ਨਲ ਹਾਈਵੇ ਉੱਤੇ 54 ਤੇ ਪੈਂਦੇ ਪਿੰਡ ਉਸਮਾ ਵਿੱਚ ਟੋਲ ਪਲਾਜ਼ਾ ਤੇ ਮਿਲ ਰਹੀ ਮੁਫਤ ਸੁਵਿਧਾ ਖਤਮ ਕਰ ਦਿੱਤੀ ਗਈ ਹੈ। ਹੁਣ ਤੋਲ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਕਿਸਾਨ ਅਤੇ ਉਥੋਂ ਦੇ ਲੋਕਾਂ ਨੂੰ ਜਾਂ ਤਾਂ ਟੋਲ ਫੀਸ ਦੇਣੀ ਪਵੇਗੀ ਜਾਂ ਮਾਸਿਕ ਪਾਸ ਬਣਵਾਣਾ ਪਵੇਗਾ। ਦੱਸਣ ਯੋਗ ਹੈ ਕਿ ਸੋਮਵਾਰ ਸਵੇਰੇ ਇਸ ਟੋਲ ਪਲਾਜ਼ਾ ਤੋਂ ਹਰ ਰੋਜ਼ ਲੰਘਣ ਵਾਲੇ ਵਨ ਚਾਲਕਾਂ ਨੂੰ ਦਿੱਤੀ ਜਾਂਦੀ ਮੁਫਤ ਸੁਵਿਧਾ ਖਤਮ ਕਰ ਦਿੱਤੀ ਗਈ ਹੈ। ਇਹਨਾਂ ਨਵੇਂ ਨਿਯਮਾਂ ਦੇ ਕਾਰਨ ਟੋਲ ਪਲਾਜ਼ਾ ਉੱਤੇ ਲੰਬੀਆਂ ਕਤਾਰਾਂ ਲੱਗੀਆਂ ਵੀ ਦੇਖਣ ਨੂੰ ਮਿਲੀਆਂ ਹਨ। ਕਿਉਂਕਿ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਇਸ ਟੋਲ ਪਲਾਜ਼ਾ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਕੰਪਨੀ ਵੱਲੋਂ ਹਰ ਸਾਧਨ ਤੇ 350 ਰੁਪਏ ਟੋਲ ਲਾਗੂ ਕਰਨ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਦੌਰਾਨ ਚਾਲਕਾਂ ਦੀ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੇ ਨਾਲ ਲੜਾਈ ਝਗੜਾ ਵੀ ਹੋਇਆ ਅਤੇ ਜ਼ਿਆਦਾਤਰ ਵਾਹਨ ਚਾਲਕ ਕੰਪਨੀ ਵੱਲੋਂ ਲਾਏ ਗਏ ਸਟੋਪਰ ਅਤੇ ਬੇਰੀਗੇਟ ਨੂੰ ਜ਼ਬਰਦਸਤੀ ਲੰਘਦੇ ਹੋਏ ਵੀ ਦਿਖਾਈ ਦਿੱਤੇ। ਪਿੰਡ ਉਸਮਾ ਤੋਂ ਹਰ ਰੋਜ਼ ਨੌ ਤੋਂ 10 ਹਜਾਰ ਸਾਧਨ ਟੋਲ ਪਲਾਜ਼ਾ ਵਿੱਚੋਂ ਲੰਘਦੇ ਹਨ। ਜਦ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਇਹਨਾਂ ਦੀ ਗਿਣਤੀ 12 ਹਜਾਰ ਤੱਕ ਪਹੁੰਚ ਜਾਂਦੀ ਹੈ।
ਦਰਅਸਲ 2021 ਤੋਂ ਇਸ ਟੋਲ ਦੀ ਦੇਖਭਾਲ ਕਰ ਰਹੀ ਪਾਠ ਇੰਡੀਆ ਕੰਪਨੀ ਦਾ ਠੇਕਾ 6 ਜੂਨ 2025 ਨੂੰ ਖਤਮ ਹੋਇਆ ਅਤੇ ਇਸ ਟੋਲ ਨੂੰ ਰਿਦੀ ਸਿੱਧੀ ਕੰਪਨੀ ਨੇ ਸੰਭਾਲਿਆ ਨਵੀਂ ਕੰਪਨੀ ਵੱਲੋਂ ਕੰਮ ਸੰਭਾਲਣ ਦੇ ਤੁਰੰਤ ਬਾਅਦ ਤਰਨ ਤਾਰਨ ਦੇ ਖੇਤਰ ਵਿੱਚ ਪੈਂਦੇ ਉਸਮਾ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਵਾਹਨ ਚਾਲਕਾਂ ਦੀ ਮੁਫਤ ਸੁਵਿਧਾ ਖਤਮ ਕਰ ਦਿੱਤੀ ਗਈ।
ਜਿਸ ਤੋਂ ਬਾਅਦ ਸੋਮਵਾਰ ਦੀ ਸਵੇਰ ਜਦੋਂ ਇਲਾਕੇ ਦੇ ਸਥਾਨਕ ਵਾਹਨ ਚਾਲਕਾਂ ਤੋਂ ਉਸਮਾ ਟੋਲ ਪਲਾਜ਼ਾ ਉੱਤੋਂ ਲੰਘਣ ਸਮੇਂ ਵਾਹਨ ਉੱਤੇ 350 ਰੁਪਏ ਟੈਕਸ ਮੰਗਿਆ ਗਿਆ ਤਾਂ ਉਹਨਾਂ ਵੱਲੋਂ ਹੈਰਾਨੀ ਜਤਾਈ ਗਈ ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਜਿਸ ਤੋਂ ਬਾਅਦ ਟੋਲ ਪਲਾਜ਼ਾ ਦੀਆਂ ਦੋਨਾਂ ਪਾਸੇ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿਸ ਘਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਸਾਨ ਸੰਘਰਸ਼ ਕਮੇਟੀ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਜਦ ਕਿ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀ ਬਦਸਲੂਕੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ।
ਇਸ ਮਾਮਲੇ ਵਿੱਚ ਜਦੋਂ ਉਸਮਾ ਟੋਲ ਪਲਾਜ਼ਾ ਚਲਾਉਣ ਵਾਲੇ ਰਿਧੀ ਸਿੱਧੀ ਕੰਪਨੀ ਦੇ ਮੈਨੇਜਰ ਸਤਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿਛਲੀ ਕੰਪਨੀ ਦੇ ਖੇਤਰ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਕਿਸਾਨ ਸੰਘਰਸ਼ ਕਮੇਟੀ ਟੋਲ ਪਲਾਜ਼ਾ ਕੰਪਨੀ ਦੇ ਕਰਮਚਾਰੀਆਂ ਦਰਮਿਆਨ ਖਾਸ ਮੀਟਿੰਗ ਹੋਵੇਗੀ ਉਹਨਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੋ ਦਿਨ ਦੇ ਅੰਦਰ ਅੰਦਰ ਆਪਣਾ ਮਾਸਿਕ ਪਾਸ ਬਣਵਾ ਲੈਣ ਮੈਨੇਜਰ ਸਤਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਪੀਲੇ ਕਾਰਡ ਰੱਖਣ ਵਾਲੇ ਪੱਤਰਕਾਰਾਂ ਨੂੰ ਇਸ ਟੋਲ ਪਲਾਜ਼ਾ ਤੋਂ ਮੁਫਤ ਲੰਘਣ ਦੀ ਸਹੂਲਤ ਪਹਿਲਾਂ ਵਾਂਗ ਹੀ ਮਿਲਦੀ ਰਹੇਗੀ।