- ਜਲੰਧਰ ਦੇ ਪਿੰਡ ਕੰਗਣੀਵਾਲ ਸਣੇ ਕਈਂ ਥਾਈਂ ਵੱਡਾ ਧਮਾਕੇ ਹੋਏ। ਮਿਜ਼ਾਈਲ ਦੇ ਕੁਝ ਟੁਕੜੇ ਪਿੰਡ ਵਿੱਚੋਂ ਮਿਲੇ ਹਨ। ਕੰਗਣੀਵਾਲ ਪਿੰਡ ਜੰਡੂ ਸਿੰਘਾ ਨੇੜੇ ਜਲੰਧਰ-ਆਦਮਪੁਰ ਰੋਡ ‘ਤੇ ਹੈ। ਆਦਮਪੁਰ ਏਅਰ ਫੋਰਸ ਸਟੇਸ਼ਨ ਇੱਥੋਂ ਲਗਪਗ 15 ਕਿਲੋਮੀਟਰ ਦੂਰ ਹੈ।
ਸ਼ਨੀਵਾਰ ਨੂੰ ਪਹਿਲੀ ਵਾਰ ਪਾਕਿਸਤਾਨ ਨੇ ਦਿਨ ਵੇਲੇ ਡਰੋਨ ਨਾਲ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਫੌਜ ਨੇ ਨਾਕਾਮ ਕਰ ਦਿੱਤਾ। ਸਵੇਰੇ ਪਾਕਿਸਤਾਨ ਵੱਲੋਂ ਜਿਨ੍ਹਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਗੁਰਦਾਸਪੁਰ, ਤਰਨਤਾਰਨ, ਬਠਿੰਡਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਸ਼ਾਮਲ ਹਨ।
ਜਲੰਧਰ ਛਾਉਣੀ ਵਿੱਚ, ਪੁਲਸ ਅਤੇ ਫੌਜ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। DC ਨੇ ਐਡਵਾਈਜ਼ਰੀ ਕੀਤੀ ਜਾਰੀ ਕਰਦਿਆਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈੈ ਤੇ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਲਈ ਆਖਿਆ ਹੈ।
1. ਵੱਡੇ ਇਕੱਠਾਂ ਜਾਂ ਭੀੜ ਤੋਂ ਬਚੋ।
2. ਖੁੱਲ੍ਹੇ ਵਿੱਚ ਬਾਹਰ ਜਾਣ ਤੋਂ ਬਚੋ।
3. ਉੱਚੀਆਂ ਇਮਾਰਤਾਂ ਵਿੱਚ ਘੁੰਮਣ-ਫਿਰਨ ਤੋਂ ਬਚੋ।
4. ਜਲ ਛਾਉਣੀ ਅਤੇ ਆਦਮਪੁਰ ਬਾਜ਼ਾਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਹਨ।
5. ਬਾਕੀ ਜ਼ਿਲ੍ਹੇ ਵਿੱਚ ਮਾਲ ਅਤੇ ਉੱਚੀਆਂ ਵਪਾਰਕ ਇਮਾਰਤਾਂ ਅੱਜ ਬੰਦ ਰਹਿਣਗੀਆਂ।
6. ਸ਼ਾਂਤ ਰਹੋ
ਉਪਰੋਕਤ ਸਾਰੇ ਸਾਵਧਾਨੀ ਦੇ ਉਪਾਅ ਹਨ। ਜਿਸ ਨਾਲ ਆਪਣੀ ਤੇ ਆਪਣਿਆਂ ਦੀ ਜਾਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈਂ।
ਫਿਰੋਜ਼ਪੁਰ ‘ਚ ਮੁੜ ਵੱਜੇ ਹੂਟਰ, DC ਨੇ ਕੀਤੀ ਅਪੀਲ
ਸ਼ੁੱਕਰਵਾਰ ਰਾਤ 8 ਵਜੇ ਦਾ ਹੋਇਆ ਬਲੈਕ ਆਊਟ ਜਦੋਂ ਸ਼ਨੀਵਾਰ ਸਵੇਰੇ ਸਾਢੇ 5 ਵਜੇ ਖਤਮ ਹੋਇਆ ਤਾਂ ਉਸ ਤੋਂ ਕਰੀਬ ਪੌਣੇ ਤਿੰਨ ਘੰਟੇ ਬਾਅਦ 7 ਵੱਜ ਕੇ 50 ਮਿੰਟ ‘ਤੇ ਫਿਰੋਜ਼ਪੁਰ ਵਿੱਚ ਦੁਬਾਰਾ ਤੋਂ ਫਿਰ ਐਮਰਜੰਸੀ ਸਾਇਰਨ ਵਜਣੇ ਸ਼ੁਰੂ ਹੋ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸ਼ਿਖਾ ਸ਼ਰਮਾ ਨੇ ਫਿਰੋਜ਼ਪੁਰ ਵਾਸੀਆਂ ਨੂੰ ਅਪੀਲ ਕਰਦਿਆਂ ਇਕ ਮੈਸੇਜ ਜਾਰੀ ਕੀਤਾ ਕਿ ਸਾਇਰਨ ਵੱਜਣੇ ਸ਼ੁਰੂ ਹੋਣ ਵਾਲੇ ਹਨ (ਵੱਜ ਗਏ ਹਨ ) ਸਮੂਹ ਜ਼ਿਲ੍ਹਾ ਵਾਸੀ ਆਪੋ-ਆਪਣੇ ਘਰਾਂ ਵਿੱਚ ਹੀ ਰਹਿਣ।
ਪ੍ਰਸ਼ਾਸਨ ਵੱਲੋਂ ਗ੍ਰੀਨ ਸਿਗਨਲ ਮਿਲਣ ਦੀ ਉਡੀਕ ਕਰਨ। ਡਿਪਟੀ ਕਮਿਸ਼ਨਰ ਦਾ ਮੈਸੇਜ ਜਾਰੀ ਹੁੰਦਿਆਂ ਹੀ ਸਿਵਿਲ ਡਿਫੈਂਸ ਫਿਰੋਜ਼ਪੁਰ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਲੋਕਾਂ ਨੂੰ ਗੈਰ ਜਰੂਰੀ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਆਖਿਆ ਗਿਆ। ਇਸ ਮੌਕੇ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਇਲਾਕੇ ਸਬਜੀ ਮੰਡੀ ਵਿੱਚ ਵੀ ਲੋਕਾਂ ਨੂੰ ਘਰੋਂ ਘਰੀ ਜਾਣ ਲਿਆ ਆਖਿਆ ਗਿਆ।
ਮੌਜੂਦਾ ਭਾਰਤ-ਪਾਕਿਸਤਾਨ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਟੀ.ਬੈਨਿਥ, ਆਈ.ਏ.ਐਸ. ਜਿਲ੍ਹਾ ਮੈਜਿਸਟਰੇਟ ਸੰਗਰੂਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੂਰੇ ਸੰਗਰੂਰ ਜਿਲ੍ਹੇ ਅੰਦਰ ” ਨੋ ਫਲਾਈ ਜ਼ੋਨ” ਘੋਸ਼ਿਤ ਕੀਤਾ ਹੈ। ਇਹ ਹੁਕਮ ਸੁਰੱਖਿਆ ਅਤੇ ਅਰਧ ਸੁਰੱਖਿਆ ਬਲਾਂ ਤੇ ਲਾਗੂ ਨਹੀਂ ਹੋਣਗੇ।