ਜਲੰਧਰ -(ਮਨਦੀਪ ਕੌਰ )- ਅੱਜ ਸਵੇਰੇ ਸਵੇਰੇ ਲੰਬਾ ਪਿੰਡ ਚੌਂਕ ਵਿਚ ਸ਼ਰੇਆਮ ਗੁੰਡਾਗਰਦੀ ਦੀਆ ਤਸਵੀਰਾ ਸਾਮ੍ਹਣੇ ਆਈਆਂ ਹਨ ।
ਸੂਤਰਾਂ ਦਾ ਕਹਿਣਾ ਹੈ ਕਿ ਇਕ ਆਟੋ ਚਾਲਕ ਲੰਬਾ ਪਿੰਡ ਚੌਂਕ ਵਿਚ ਖੜ੍ਹਾ ਸੀ। ਅਤੇ ਪਿੱਛਿਓਂ ਇਕ ਐਕਟੀਵਾ ਚਾਲਕ ਦੀ ਟੱਕਰ ਆਟੋ ਨਾਲ ਹੁੰਦੀ ਹੈ । ਜਿਸ ਨਾਲ ਐਕਟੀਵਾ ਚਾਲਕ ਨੇ ਗੁੱਸੇ ਵਿਚ ਆ ਕੇ ਪਹਿਲੇ ਤਾਂ ਆਟੋ ਚਾਲਕ ਨਾਲ ਹਾਥਾਪਾਈ ਕੀਤੀ ।
ਫਿਰ ਆਪਣੇ ਨਾਲ ਕੁਛ ਹੋਰ ਮੁੰਡਿਆ ਨੂੰ ਬੁਲਾ ਕੇ ਆਟੋ ਚਾਲਕ ਨੂੰ ਫਿਰ ਕੁੱਟਿਆ । ਦਸ ਦੇਈਏ ਕੇ ਆਟੋ ਚਾਲਕ ਇਕ ਬਜ਼ੁਰਗ ਸੀ। ਅਤੇ ਨੌਜਵਾਨਾਂ ਵੱਲੋਂ ਇਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਉੱਪਰ ਇਟ ਮਾਰ ਨੇ ਉਸ ਦੀ ਨੱਕ ਦੀ ਹੱਡੀ ਤੋੜ ਦਿੱਤੀ ਗਈ ਹੈ ।
ਬਾਕੀ ਜ਼ਖ਼ਮੀ ਬਜੁਰਗ ਨੂੰ ਜੇਰੇ ਇਲਾਜ ਸਿਵਿਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ । ਬਜੁਰਗ ਦਾ ਕਹਿਣਾ ਹੈ ਕਿ ਉਹ ਪੁਲਸ ਨੂੰ ਮਾਮਲਾ ਜ਼ਰੂਰ ਦਰਜ ਕਰਾਉਣ ਗੇ ।