ਜਲੰਧਰ -(ਮਨਦੀਪ ਕੌਰ)–ਜਲੰਧਰ ਦੇ ਮੇਨ ਚੁਨ ਮੁਨ ਚੋਂਕ ਦੇ ਕੋਲ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ I ਜਿਥੇ 2 ਧਿਰਾਂ ਆਪਸ ਵਿਚ ਕਿਸੀ ਗੱਲ ਨੂੰ ਲੈ ਕੇ ਬਹਿੰਸ ਕਰਨ ਲੱਗ ਗਏ I ਮਿਲੀ ਜਾਣਕਾਰੀ ਅਨੁਸਾਰ ਸਕਾਰਪੀਓ ਵਾਲੇ ਦੀ ਸਵਿਫਟ ਗੱਡੀ ਵਾਲੇ ਨਾਲ ਟੱਕਰ ਹੋ ਗਈ I ਇਸ ਤੋਂ ਬਾਅਦ ਸਕਾਰਪੀਓ ਵਿਚ ਬੈਠੇ 3 ਲੋਕਾਂ ਨਾਲ ਬਹਿੰਸ ਹੋ ਗਈ ਇਜਿਸ ਤੋਂ ਬਾਅਦ ਲੜਾਈ ਏਨੀ ਵੱਧ ਗਈ ਕੇ ਸਵਿਫਟ ਸਵਾਰ ਨੇ ਬਾਹਰੋਂ ਮੁੰਡਿਆਂ ਨੂੰ ਬੁਲਾ ਲਿਆ I ਜਿਸ ਕਰਨ ਲੜਾਈ ਝਗੜਾ ਐਨਾ ਵੱਧ ਗਿਆ ਕੇ ਦੋਵਾਂ ਨੇ ਹਾਥਪਾਈ ਵਿਚ ਇਕ ਦੂਜੇ ਦੇ ਕੱਪੜੇ ਤਕ ਫਾੜ ਦਿਤੇ I
ਇਸ ਦੌਰਾਨ ਕਾਲੇ ਰੰਗ ਦੀ ਥਾਰ PB 08 BJD5000 ਵਿਚ ਸਵਾਰ ਮੁੰਡਿਆਂ ਨੇ ਸਕਾਰਪੀਓ ਸਵਾਰ 3 ਯੁਵਕ ਉੱਤੇ ਬੈਲਟ ਨਾਲ ਹਮਲਾ ਕੀਤਾ I ਇਸ ਦੌਰਾਨ ਸਕਾਰਪੀਓ ਸਵਾਰ ਯੁਵਕ ਆਪਣੀ ਜਾਨ ਬਚਾਉਣ ਲਈ ਸ਼ੋਰੂਮ ਵਿਚ ਦਾਖਿਲ ਹੋਏ ਤਾ ਸ਼ੋਰੂਮ ਦੇ ਮਲਿਕ ਨੇ ਓਹਨਾ ਨੂੰ ਸ਼ੋਰੂਮ ਵਿੱਚੋ ਬਾਹਰ ਕੱਢ ਦਿੱਤਾ I ਜਿਸ ਤੋਂ ਬਾਅਦ ਓਹਨਾ ਉੱਤੇ ਹਮਲਾਵਰਾ ਨੇ ਦੁਬਾਰਾ ਓਹਨਾ ਉੱਤੇ ਹਮਲਾ ਕਰ ਦਿੱਤਾ I
ਇਸ ਘਟਨਾ ਨੂੰ ਲੈ ਕੇ ਮੌਕੇ ਉੱਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ I ਥਾਣਾ 6 ਦੀ ਪੁਲਿਸ ਨੂੰ ਮੌਕੇ ਦੀ ਪੂਰੀ ਜਾਣਕਾਰੀ ਦਿਤੀ ਗਈ I ਪਾਰ ਜਦੋ ਤਕ ਪੁਲਿਸ ਮੌਕੇ ਉੱਤੇ ਪਹੁੰਚੀ ਓਦੋ ਤਕ ਹਮਲਾਵਰ ਮੌਕੇ ਉੱਤੋਂ ਭੱਜ ਚੁਕੇ ਸਨ I ਦੱਸਿਆ ਜਾ ਰਿਹਾ ਹੈ ਕੇ ਹਮਲਾਵਰ ਜਲੰਧਰ HIGHTS ਦੇ ਰਹਿਣ ਵਾਲੇ ਹਨ I ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਹਮਲਾਵਰਾਂ ਲਈ ਵਾਇਰਲੈੱਸ ਕਰ ਦਿਤੀ ਹੈ ਈ ਪਰ ਹਮਲਾਵਰ ਅਜੇ ਤਕ ਪਹੁੰਚ ਤੋਂ ਦੂਰ ਹਨ I