ਗੜ੍ਹਸ਼ੰਕਰ -(ਮਨਦੀਪ ਕੌਰ )- ਗੜਸ਼ੰਕਰ ਦੇ ਵਿੱਚ ਡਬਲ ਮਰਡਰ ਦਾ ਮਾਮਲਾ ਸਾਹਮਣੇ ਆਇਆ ਹੈ । ਪਿੰਡ ਮੋਰਾਵਾਲੀ ਵਿੱਚ ਇਕ NRI ਅਤੇ ਘਰ ਦੀ ਦੇਖਰੇਖ ਕਰਨ ਵਾਲੀ ਮਹਿਲਾ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਕਤਲ ਕਰ ਦਿੱਤਾ ਗਿਆ। ਲਾਸ਼ਾਂ ਵਿੱਚੋਂ ਆ ਰਹੀ ਬਦਬੂ ਨੂੰ ਦੇਖ ਕੇ ਇਹ ਹਿਸਾਬ ਲਗਾਇਆ ਜਾ ਰਿਹਾ ਹੈ ਕਿ ਇਹ ਕਤਲ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ।
ਮ੍ਰਿਤਕ ਐਨਆਰਆਈ ਦੀ ਪਛਾਣ ਘਰ ਦੇ ਮਾਲਕ ਸੰਤੋਸ਼ ਸਿੰਘ (65) ਵਜੋਂ ਹੋਈ ਹੈ, ਜੋ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਲਗਭਗ ਤਿੰਨ ਮਹੀਨਿਆਂ ਤੋਂ ਪਿੰਡ ਵਿੱਚ ਰਹਿ ਰਿਹਾ ਸੀ। ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ (46) ਵਜੋਂ ਹੋਈ ਹੈ, ਜੋ ਪਿੰਡ ਬਾਠ (ਨੂਰਮਹਿਲ) ਦੀ ਰਹਿਣ ਵਾਲੀ ਸੀ, ਜੋ ਸੰਤੋਸ਼ ਸਿੰਘ ਦੇ ਘਰ ਦੀ ਦੇਖਭਾਲ ਕਰਦੀ ਸੀ।
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਘਰ ਨੂੰ ਬਾਹਰੋਂ ਤਾਲਾ ਲੱਗਿਆ ਦੇਖ ਕੇ ਮਨਜੀਤ ਕੌਰ ਦੀਆਂ ਧੀਆਂ ਅੰਦਰ ਕੰਧ ਟੱਪ ਕੇ ਵੜੀਆਂ। ਉਨ੍ਹਾਂ ਨੂੰ ਸੰਤੋਖ ਸਿੰਘ ਅਤੇ ਮਨਜੀਤ ਕੌਰ ਦੀਆਂ ਲਾਸ਼ਾਂ ਅੰਦਰ ਪਈਆਂ ਮਿਲੀਆਂ। ਸੰਤੋਖ ਸਿੰਘ ਅਤੇ ਮਨਜੀਤ ਕੌਰ ਦੋਵਾਂ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ (ਡੀ) ਡਾ: ਮੁਕੇਸ਼ ਕੁਮਾਰ, ਡੀਐਸਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ, ਐਸਐਚਓ ਗਗਨਦੀਪ ਸਿੰਘ ਸੇਖੋਂ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕਰ ਰਹੇ ਹਨ।

