ਜਲੰਧਰ -(ਮਨਦੀਪ ਕੌਰ )- ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਆਪਣੀ ਟੀਮ ਦੇ ਨਾਲ ਪਲਟਨ ਪਾਰਕ ਪਹੁੰਚੇ। ਜਿੱਥੇ ਪਹੁੰਚ ਕੇ ਉਹਨਾਂ ਨੇ ਚੱਲ ਰਹੇ ਪ੍ਰੋਜੈਕਟ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੌਤਮ ਜੈਨ ਨੇ ਦੱਸਿਆ ਕਿ ਉਹ ਪਲਟਨ ਪਾਰਕ ਦੇ ਵਿੱਚ ਚੱਲ ਰਹੇ ਪ੍ਰੋਜੈਕਟ ਦਾ ਜਾਇਜ਼ਾ ਲੈਣ ਆਏ ਸੀ। ਉਹਨਾਂ ਨੇ ਦੱਸਿਆ ਕਿ ਪਲਟਨ ਪਾਰਕ ਦੇ ਵਿੱਚ ਮਲਟੀਪਲ ਸਟੇਡੀਅਮ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਪ੍ਰੋਜੈਕਟ ਨੂੰ ਲੈ ਕੇ ਕੰਟਰੈਕਟਰ ਨੂੰ ਕੁਛ ਜਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਤਾਂ ਕਿ ਪ੍ਰੋਜੈਕਟ ਦਾ ਕੰਮ ਟਾਈਮ ਤੋਂ ਪਹਿਲਾਂ ਪੂਰਾ ਹੋ ਸਕੇ। ਇਸ ਦੇ ਨਾਲ ਹੀ ਜੋ ਕਿ ਪਲਟਨ ਪਾਰਕ ਦੇ ਵਿੱਚ ਰੋਇਲ ਸਰਕਸ ਲੱਗੀ ਹੋਈ ਹੈ ਉਸ ਨੂੰ ਵੀ ਲੈ ਕੇ ਅਲਟੀਮੇਟ ਜਾਰੀ ਕੀਤਾ ਗਿਆ ਹੈ।
ਨਾਲ ਹੀ ਮੌਕੇ ਤੇ ਪਹੁੰਚੇ ਨਿਗਮ ਅਧਿਕਾਰੀ ਰਾਹੁਲ ਧਵਨ ਨੇ ਦੱਸਿਆ ਕਿ ਮਲਟੀਪਲੈਕਸ ਸਟੇਡੀਅਮ ਦਾ ਓਨ ਗਰਾਊਂਡ ਕੰਮ ਸ਼ੁਰੂ ਹੋ ਚੁੱਕਾ ਹੈ। ਅਤੇ ਉਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ । ਪ੍ਰੋਜੈਕਟ ਨੂੰ ਲੈ ਕੇ ਸ਼ੁਰੂ ਹੋਏ ਕੰਮ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਉੱਤੇ ਪ੍ਰੋਜੈਕਟ ਦੇ ਕੰਟਰੈਕਟਰ ਨੂੰ ਬੁਲਾਇਆ ਗਿਆ ਅਤੇ ਜਲਦੀ ਤੋਂ ਜਲਦੀ ਕੰਮ ਖਤਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵੈਸੇ ਤਾਂ ਇਸ ਪ੍ਰੋਜੈਕਟ ਨੂੰ ਖਤਮ ਕਰਨ ਲਈ ਇੱਕ ਸਾਲ ਦਾ ਸਮਾਂ ਹੈ ਪਰ ਉਸੇ ਦੇ ਚਲਦੇ ਹਰ ਹਫਤੇ ਇਸਦੀ ਰਿਪੋਰਟ ਲਈ ਜਾਇਆ ਕਰੇਗੀ ।
ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਹਰ ਹਫਤੇ ਇੱਕ ਰਿਪੋਰਟ ਲਈ ਜਾਇਆ ਕਰੇਗੀ । ਤਾਂ ਜੋ ਇਸਦੇ ਹਰ ਕੰਮ ਦੀ ਜਾਣਕਾਰੀ ਮਿਲ ਸਕੇ। ਅਤੇ ਅਗਰ ਇਸ ਚਲਦੇ ਕੰਮ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸਨੂੰ ਜਲਦ ਤੋਂ ਜਲਦ ਦੂਰ ਕੀਤਾ ਜਾ ਸਕੇ। ਫਿਲਹਾਲ ਇਸ ਕੰਮ ਦੇ ਵਿੱਚ ਹਜੇ ਤੱਕ ਤਾਂ ਕੋਈ ਵੀ ਕਮੀ ਨਹੀਂ ਪਾਈ ਗਈ ਹੈ।
ਬਸ ਅਜੇ ਤੱਕ ਪ੍ਰੋਜੈਕਟ ਨੂੰ ਸਪੀਡ ਦੇਣ ਨਾਲ ਖਤਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਨਾਲ ਹੀ ਪਲਟਨ ਪਾਰਕ ਦੇ ਵਿੱਚ ਚੱਲ ਰਹੀ ਰੋਇਲ ਸਰਕਸ ਨੂੰ ਲੈ ਕੇ ਐਤਵਾਰ ਤੱਕ ਦਾ ਅਲਟੀਮੇਟ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਲਦ ਤੋਂ ਜਲਦ ਇਸ ਸਾਈਡ ਨੂੰ ਖਾਲੀ ਕਰਵਾ ਦਿੱਤਾ ਜਾਵੇ ਤਾਂ ਜੋ ਮਲਟੀ ਪਲ ਸਟੇਡੀਅਮ ਦੇ ਚਲਦੇ ਕੰਮ ਦੇ ਵਿੱਚ ਕੋਈ ਦਿੱਕਤ ਨਾ ਆ ਸਕੇ।